ਮੈਕਾਯ (ਆਸਟਰੇਲੀਆ)- ਪਹਿਲੇ ਮੈਚ ਵਿਚ ਕਰਾਰੀ ਹਾਰ ਝੱਲਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟਰੇਲੀਆ ਦੇ 25 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਨੂੰ ਰੋਕ ਕੇ ਤਿੰਨ ਮੈਚਾਂ ਦੀ ਸੀਰੀਜ਼ ਜਿਊਂਦੀ ਰੱਖਣ ਲਈ ਸ਼ੁੱਕਰਵਾਰ ਨੂੰ ਇੱਥੇ ਹੋਣ ਲਾਸੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਹਰ ਵਿਭਾਗ 'ਚ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ।
ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ
ਭਾਰਤ ਨੂੰ ਆਪਣੀਆਂ ਬੱਲੇਬਾਜ਼ਾਂ ਵਿਸ਼ੇਸ਼ ਤੌਰ 'ਤੇ ਚੋਟੀਕ੍ਰਮ ਵਿਚ ਸ਼ੇਫਾਲੀ ਵਰਮਾ ਤੇ ਸ੍ਰਮਿਤੀ ਮੰਧਾਨਾ ਤੋਂ ਵੱਡੀਆਂ ਪਾਰੀਆਂ ਦੀ ਉਮੀਦ ਹੈ। ਪਿਛਲੇ ਮੈਚ ਵਿਚ ਦੋਵੇਂ ਚੰਗੀ ਸ਼ੁਰੂਆਤ ਨਹੀਂ ਦੇ ਸਕੀਆਂ ਸਨ। ਭਾਰਤ ਨੇ ਇਹ ਮੈਚ 9 ਵਿਕਟਾਂ ਨਾਲ ਗੁਆਇਆ ਸੀ। ਸ਼ੇਫਾਲੀ ਤੇ ਸ੍ਰਮਿਤੀ ਕੋਲ ਵਿਰੋਧੀ ਹਮਲੇ ਦੀਆਂ ਧੱਜੀਆ ਉਡਾਉਣ ਲਈ ਲੋੜੀਂਦੀ ਕਲਾ ਹੈ ਤੇ ਇਨ੍ਹਾਂ ਦੋਵਾਂ ਨੂੰ ਤੈਅ ਕਰਨਾ ਪਵੇਗਾ ਕਿ ਐਲਿਸ ਪੈਰੀ ਤੇ ਡਾਰਸੀ ਬਰਾਊਨ ਉਨ੍ਹਾਂ 'ਤੇ ਬਾਵੀ ਨਾ ਹੋ ਸਕੇ ਜਿਵੇਂ ਕਿ ਪਹਿਲੇ ਮੈਚ ਵਿਚ ਹੋਇਆ ਸੀ। ਦੋਵੇਂ ਸਲਾਮੀ ਬੱਲੇਬਾਜ਼ਾਂ 'ਚੋਂ ਘੱਟ ਤੋਂ ਘੱਟ ਕਿਸੇ ਇਕ ਨੂੰ ਟਿਕ ਕੇ ਖੇਡਣਾ ਪਵੇਗਾ ਜਦਕਿ ਕਪਤਾਨ ਮਿਤਾਲੀ ਰਾਜ ਦੀ ਅਗਵਾਈ ਵਾਲੇ ਮੱਧਕ੍ਰਮ ਨੂੰ ਵੀ ਚੰਗੀ ਰਨ ਰੇਟ ਨਾਲ ਦੌੜਾਂ ਬਣਾਉਣ 'ਤੇ ਧਿਆਨ ਦੇਣਾ ਪਵੇਗਾ।
ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ
ਤਜ਼ਰਬੇਕਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਅੰਗੂਠੇ ਦੀ ਸੱਟ ਕਾਰਨ ਪਹਿਲੇ ਮੈਚ ਵਿਚ ਨਹੀਂ ਖੇਡ ਸਕੀ ਸੀ। ਉਹ ਦੂਜੇ ਮੈਚ ਵਿਚ ਵੀ ਨਹੀਂ ਖੇਡ ਸਕੇਗੀ ਅਤੇ ਅਜਿਹੇ ਵਿਚ ਦੀਪਤੀ ਸ਼ਰਮਾ ਨੂੰ ਵਾਧੂ ਜ਼ਿੰਮੇਦਾਰੀ ਨਿਭਾਉਣੀ ਪਵੇਗੀ। ਭਾਰਤ ਦੇ ਬੱਲੇਬਾਜ਼ੀ ਕੋਚ ਸ਼ਿਵ ਸੁੰਦਰ ਦਾਸ ਨੇ ਪੁਸ਼ਟੀ ਕੀਤੀ ਕਿ ਹਰਮਨਪ੍ਰੀਤ ਅਜੇ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੋਈ ਹੈ। ਖੱਬੇ ਹੱਥ ਦੀ ਬੱਲੇਬਾਜ਼ 21 ਸਾਲਾ ਯਾਸਤਿਕਾ ਭਾਟੀਆ ਨੇ ਪਿਛਲੇ ਮੈਚ ਵਿਚ ਡੈਬਿਊ ਕਰਦੇ ਹੋਏ ਚੰਗੀ ਖੇਡ ਦਿਖਾਈ ਸੀ। ਵਿਸ਼ਵ ਪੱਧਰੀ ਗੇਂਦਬਾਜ਼ੀ ਦੇ ਸਾਹਮਣੇ 35 ਦੌੜਾਂ ਬਣਾਉਣ ਨਾਲ ਉਸਦਾ ਮਨੋਬਲ ਵਧਿਆ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਤਰੰਜ : ਈਰਾਨ ਦੇ ਅਮੀਨ ਤਬਾਤਬਾਈ ਨੇ ਬਣਾਈ ਬੜ੍ਹਤ
NEXT STORY