ਸਪੋਰਟਸ ਡੈਸਕ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਣ ਦੇ ਬਾਅਦ ਭਾਰਤ ਵਾਪਸ ਪਰਤ ਆਏ ਹਨ। ਕੋਹਲੀ ਦੀ ਗੈਰ-ਮੌਜੂਦਗੀ ਵਿੱਚ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਹਾਲਾਂਕਿ ਕੋਹਲੀ ਦਾ ਇਹ ਫ਼ੈਸਲਾ ਕੁੱਝ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਹੈ, ਉਥੇ ਹੀ ਕੁੱਝ ਉਨ੍ਹਾਂ ਨੂੰ ਅਜੀਬੋ-ਗਰੀਬ ਸਲਾਹ ਦੇ ਰਹੇ ਹਨ। ਕੁੱਝ ਅਜਿਹੀ ਹੀ ਦਿਲਚਸਪ ਸਲਾਹ ਆਸਟਰੇਲੀਆ ਦੀ ਐਂਕਰ ਬੀਬੀ ਨੇ ਵੀ ਵਿਰਾਟ ਕੋਹਲੀ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ: ਵਰਕ ਲੋਡ ਰਿਪੋਰਟ : ਦਹਾਕੇ ਦੇ ਸਭ ਤੋਂ ਬਿਜ਼ੀ ਪਲੇਅਰ ਰਹੇ ਵਿਰਾਟ ਕੋਹਲੀ, ਇੰਨੇ ਦਿਨ ਖੇਡੇ ਕ੍ਰਿਕਟ
ਵਿਰਾਟ ਕੋਹਲੀ ਨੂੰ ਆਸਟਰੇਲੀਆਈ ਐਂਕਰ ਬੀਬੀ ਨੇ ਦਿੱਤੀ ਸਲਾਹ
ਆਸਟਰੇਲੀਆ ਦੀ ਕ੍ਰਿਕਟ ਐਂਕਰ ਬੀਬੀ ਕਲਾਏ ਅਮਾਂਡਾ ਬੇਲੀ ਨੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਆਸਟਰੇਲੀਆ ਵਿੱਚ ਬੱਚੇ ਨੂੰ ਜਨਮ ਦੇਣ ਦੀ ਸਲਾਹ ਦਿੱਤੀ ਹੈ ਤਾਂ ਕਿ ਉਹ ਭਵਿੱਖ ਵਿੱਚ ਆਸਟਰੇਲੀਆ ਲਈ ਖੇਡੇ ਅਤੇ ਉੱਥੇ ਦਾ ਵਧੀਆ ਬੱਲੇਬਾਜ਼ ਬਣੇ। ਇਸ ਐਂਕਰ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਇੱਕ ਦਿਲਚਸਪ ਮੀਮ ਨਾਲ ਆਪਣੀ ਸਲਾਹ ਵਿਰਾਟ-ਅਨੁਸ਼ਕਾ ਨੂੰ ਦਿੱਤੀ ਹੈ।
ਦੱਸ ਦੇਈਏ ਕਿ ਐਡੀਲੇਡ ਟੈਸਟ ਵਿੱਚ ਟੀਮ ਇੰਡੀਆ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਟੀਮ ਇੰਡੀਆ ਸੀਰੀਜ਼ ਵਿੱਚ 0-1 ਨਾਲ ਪਿੱਛੇ ਹੈ ਅਤੇ ਵਿਰਾਟ ਕੋਹਲੀ ਪੈਟਰਨਟੀ ਛੁੱਟੀ ’ਤੇ ਭਾਰਤ ਪਰਤ ਆਏ ਹਨ, ਜਿਸ ’ਤੇ ਕੁੱਝ ਲੋਕਾਂ ਨੇ ਸਵਾਲ ਖੜੇ੍ਹ ਕੀਤੇ ਹਨ।
ਇਹ ਵੀ ਪੜ੍ਹੋ: ਅੰਪਾਇਰਾਂ ਅਤੇ ਸਕੋਰਰਸ ਲਈ ਖ਼ੁਸ਼ਖ਼ਬਰੀ, BCCI ਨੇ ਲਿਆ ਇਹ ਅਹਿਮ ਫ਼ੈਸਲਾ
ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ। ਅਜਿਹੇ ਵਿਚ ਭਾਰਤੀ ਕਪਤਾਨ ਲਈ ਕਾਫ਼ੀ ਖ਼ਾਸ ਮੌਕਾ ਹੈ। ਇਸ ਕਾਰਨ ਕੋਹਲੀ ਨੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਨੇ ਦਿੱਤੀ ਮਨਜ਼ੂਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੰਪਾਇਰਾਂ ਅਤੇ ਸਕੋਰਰਸ ਲਈ ਖ਼ੁਸ਼ਖ਼ਬਰੀ, BCCI ਨੇ ਲਿਆ ਇਹ ਅਹਿਮ ਫ਼ੈਸਲਾ
NEXT STORY