ਦੁਬਈ- ਆਸਟਰੇਲੀਆ ਕ੍ਰਿਕਟ ਟੀਮ ਦੇ ਕਪਤਾਨ ਆਰੋਨ ਫਿੰਚ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਕੋਲ ਆਪਣੇ ਟੀ-20 ਵਰਲਡ ਕੱਪ ਖ਼ਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਦੀ ਪ੍ਰਤਿਭਾ ਹੈ, ਜੋ 2014 ਤੇ 2016 ਦੇ ਟੀ-20 ਵਰਲਡ ਕੱਪ 'ਚ ਨਾਕ ਆਊਟ ਪੜਾਅ ਤਕ ਪਹੁੰਚਣ 'ਚ ਅਸਫਲ ਰਹੀ ਸੀ। ਫਿੰਚ ਨੇ ਕਿਹਾ ਕਿ ਇਹ ਬਹੁਤ ਵੱਡੀ ਉਪਲਬਧੀ ਹੋਵੇਗੀ, ਜ਼ਾਹਰ ਤੌਰ 'ਤੇ ਇਹ ਇਕ ਖ਼ਿਤਾਬ ਹੈ ਜੋ ਸਾਡੇ ਤੋਂ ਦੂਰ ਰਿਹਾ ਹੈ।
ਅਸੀਂ ਇਕ ਦੋ ਵਾਰ ਇਸ ਨੂੰ ਜਿੱਤਣ ਦੇ ਕਰੀਬ ਰਹੇ ਪਰ ਕਈ ਵਾਰ ਅਸੀਂ ਇਸ ਤੋਂ ਦੂਰ ਵੀ ਰਹੇ ਹਾਂ। ਜ਼ਿਕਰਯੋਗ ਹੈ ਕਿ ਆਸਟਰੇਲੀਆ 2007 'ਚ ਟੀ-20 ਵਰਲਡ ਕੱਪ ਦੇ ਪਹਿਲੇ ਸੰਸਕਰਣ 'ਚ ਸੈਮੀਫਾਈਨਲ 'ਚ ਭਾਰਤ ਤੋਂ ਹਾਰਨ ਦੇ ਬਾਅਦ ਆਪਣਾ ਪਹਿਲਾ ਟੀ-20 ਵਰਲਡ ਕੱਪ ਖ਼ਿਤਾਬ ਦੀ ਭਾਲ 'ਚ ਹੈ। ਇਸ ਦੇ ਤਿੰਨ ਸਾਲ ਬਾਅਦ 2010 'ਚ ਉਹ ਫ਼ਾਈਨਲ 'ਚ ਪੁੱਜਿਆ ਸੀ, ਪਰ ਇੰਗਲੈਂਡ ਨੇ ਉਸ ਨੂੰ ਹਰਾ ਦਿੱਤਾ ਸੀ।
ਅਦਿਤੀ ਦੀ ਟੀਮ ਸਾਂਝੇ 13ਵੇਂ ਤੇ ਤਵੇਸਾ ਦੀ ਟੀਮ ਸਾਂਝੇ 26ਵੇਂ ਸਥਾਨ 'ਤੇ
NEXT STORY