ਸਪੋਰਟਸ ਡੈਸਕ- ਚੌਥਾ ਦਰਜਾ ਪ੍ਰਾਪਤ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 11ਵਾਂ ਦਰਜਾ ਪ੍ਰਾਪਤ ਆਸਟਰੇਲੀਆ ਦੇ ਜਾਮਿਕ ਸਿਨਰ ਨੂੰ ਬੁੱਧਵਾਰ ਨੂੰ ਲਗਾਤਾਰ ਸਿੱਧੇ ਸੈੱਟਾ 'ਚ 6-3, 6-4, 6-2 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।
ਸਿਤਸਿਪਾਸ ਤੀਜੀ ਵਾਰ ਮੈਲਬੋਰਨ 'ਚ ਸੈਮੀਫਾਈਨਲ 'ਚ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ 2019 ਤੇ 2021 'ਚ ਆਖ਼ਰੀ ਚਾਰ 'ਚ ਪੁੱਜੇ ਸਨ। ਉਨ੍ਹਾਂ ਨੂੰ ਸੋਮਵਾਰ ਨੂੰ ਪਿਛਲੇ ਦੌਰ 'ਚ ਟੇਲਰ ਫਰਿਟਜ਼ ਨੂੰ ਹਰਾਉਣ 'ਚ ਪੰਜ ਸੈੱਟਾਂ ਤਕ ਜੂਝਣਾ ਪਿਆ ਸੀ ਪਰ ਆਖ਼ਰੀ ਅੱਠ ਦੇ ਮੁਕਾਬਲੇ 'ਚ ਉਨ੍ਹਾਂ ਨੇ ਇਸ ਦੀ ਕੋਈ ਥਕਾਵਟ ਨਹੀਂ ਦਿਖਾਈ। ਯੂਨਾਨੀ ਖਿਡਾਰੀ ਦਾ ਸੈਮੀਫਾਈਨਲ 'ਚ ਦੂਜਾ ਦਰਜਾ ਪ੍ਰਾਪਤ ਰੂਸ ਦੇ ਡੇਨਿਲ ਮੇਦਵੇਦੇਵ ਤੇ ਕੈਨੇਡਾ ਦੇ ਫੇਲਿਕਸ ਆਗਰ-ਐਲੀਆਸਿਮੇ ਦਰਮਿਆਨ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ।
ਸ਼੍ਰੀਲੰਕਾ ਦੇ ਤਜਰਬੇਕਾਰ ਆਲਰਾਊਂਡਰ ਦਿਲਰੂਵਾਨ ਪਰੇਰਾ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY