ਮੈਲਬਰਨ : ਵਿੰਬਲਡਨ ਚੈਂਪੀਅਨ ਏਲੇਨਾ ਰਾਇਬਾਕਿਨਾ ਨੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵੀਆਟੇਕ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਟੂਰਨਾਮੈਂਟ ਵਿੱਚ 22ਵਾਂ ਦਰਜਾ ਪ੍ਰਾਪਤ ਰਾਇਬਾਕਿਨਾ ਨੇ ਆਪਣੀ ਤਿੱਖੀ ਸਰਵਿਸ ਨਾਲ ਸਵੀਆਟੇਕ ਨੂੰ ਪਰੇਸ਼ਾਨ ਕੀਤਾ ਅਤੇ ਡੇਢ ਘੰਟੇ ਤੱਕ ਚੱਲੇ ਮੈਚ ਵਿੱਚ 6-4, 6-4 ਨਾਲ ਜਿੱਤ ਦਰਜ ਕੀਤੀ। ਸਵੀਆਟੇਕ ਤਿੰਨ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਹੈ।
ਉਸਨੇ ਪਿਛਲੇ ਸਾਲ ਫਰੈਂਚ ਓਪਨ ਅਤੇ ਯੂ. ਐਸ. ਓਪਨ ਦੇ ਖਿਤਾਬ ਜਿੱਤੇ ਸਨ। ਰਾਇਬਾਕਿਨਾ ਦੀ ਰੈਂਕਿੰਗ ਉਸ ਦੇ ਹੁਨਰ ਦਾ ਸਹੀ ਮੁਲਾਂਕਣ ਨਹੀਂ ਕਰਦੀ ਕਿਉਂਕਿ ਪਿਛਲੇ ਸਾਲ ਵਿੰਬਲਡਨ ਚੈਂਪੀਅਨ ਬਣਨ ਤੋਂ ਬਾਅਦ ਉਸ ਨੂੰ ਕੋਈ ਰੈਂਕਿੰਗ ਦਾ ਫਾਇਦਾ ਨਹੀਂ ਮਿਲਿਆ ਹੈ। ਆਲ ਇੰਗਲੈਂਡ ਕਲੱਬ ਦੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਵਿੰਬਲਡਨ ਵਿੱਚ ਦਾਖਲ ਨਾ ਕਰਨ ਦੇ ਫੈਸਲੇ ਦੇ ਕਾਰਨ ਡਬਲਯੂਟੀਏ ਅਤੇ ਏਟੀਪੀ ਨੇ ਫਿਰ ਇਸ ਟੂਰਨਾਮੈਂਟ ਤੋਂ ਆਪਣੀ ਰੈਂਕਿੰਗ ਵਿੱਚ ਅੰਕ ਨਹੀਂ ਜੋੜੇ। ਰਾਇਬਾਕਿਨਾ ਦਾ ਜਨਮ ਮਾਸਕੋ ਵਿੱਚ ਹੋਇਆ ਸੀ ਪਰ ਉਹ 2018 ਤੋਂ ਕਜ਼ਾਕਿਸਤਾਨ ਦੀ ਨੁਮਾਇੰਦਗੀ ਕਰ ਰਹੀ ਹੈ।
ਟਾਟਾ ਸਟੀਲ ਮਾਸਟਰਜ਼ ਸ਼ਤਰੰਜ - 7 ਸਾਲ 7 ਮਹੀਨੇ ਬਾਅਦ ਕਾਰਲਸਨ ਲਗਾਤਾਰ ਦੋ ਮੈਚ ਹਾਰਿਆ
NEXT STORY