ਮੈਲਬੋਰਨ – ਕੋਰੋਨਾ ਵਾਇਰਸ ਦੇ ਮੱਦੇਨਜ਼ਰ ਏ. ਟੀ. ਪੀ. ਨੇ ਹਰੇਕ ਸਾਲ ਜਨਵਰੀ ਵਿਚ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਨੂੰ ਇਸ ਵਾਰ 3 ਹਫਤੇ ਲਈ ਟਾਲਦੇ ਹੋਏ 8 ਫਰਵਰੀ ਤੋਂ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ। ਇਹ ਟੂਰਨਾਮੈਂਟ ਪਹਿਲਾਂ 18 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਸੀ ਪਰ ਕੋਵਿਡ-19 ਨਾਲ ਸਬੰਧਤ ਚੌਕਸੀ ਵਰਤਣ ਦੇ ਮੱਦੇਨਜ਼ਰ ਹੁਣ ਇਸ ਟੂਰਨਾਮੈਂਟ ਦੀਆਂ ਮਿਤੀਆਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਸ ਵਿਚਾਲੇ ਟੂਰਨਾਮੈਂਟ ਦੇ ਆਯੋਜਕ ਵੀਰਵਾਰ ਤਕ ਇਸਦੇ ਸ਼ੁਰੂ ਹੋਣ ਦੀਆਂ ਮਿਤੀਆਂ ਦੀ ਪੁਸ਼ਟੀ ਨਹੀਂ ਕਰ ਸਕੇ ।
ਮੁੱਕੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਦੇ 4 ਤਮਗੇ ਪੱਕੇ, ਦਲ ’ਚ ਪਾਜ਼ੇਟਿਵ ਮਾਮਲਾ ਵੀ ਮਿਲਿਆ
ਏ. ਟੀ. ਪੀ. ਨੇ ਕਿਹਾ ਕਿ ਆਸਟਰੇਲੀਅਨ ਓਪਨ ਲਈ ਪੁਰਸ਼ਾਂ ਦੇ ਕੁਆਲੀਫਾਇੰਗ ਇਵੈਂਟ ਦਾ ਆਯੋਜਨ 10 ਤੋਂ 13 ਜਨਵਰੀ ਵਿਚਾਲੇ ਦੋਹਾ ਵਿਚ ਹੋਵੇਗਾ। ਇਸ ਤੋਂ ਬਾਅਦ ਖਿਡਾਰੀ ਮੈਲਬੋਰਨ ਪਹੁੰਚਣਗੇ ਤੇ ਦੋ ਹਫਤਿਆਂ ਤਕ ਇਕਾਂਤਵਾਸ ਵਿਚ ਰਹਿਣਗੇ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਦਾ ਵਿੰਬਲਡਨ ਟੈਨਿਸ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਸੀ ਜਦਕਿ ਯੂ. ਐੱਸ. ਤੇ ਫ੍ਰੈਂਚ ਓਪਨ ਟੂਰਨਾਮੈਂਟ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਆਯੋਜਿਤ ਕਰਵਾਏ ਗਏ ਸਨ। ਇਸ ਦੌਰਾਨ ਖਿਡਾਰੀ ਅਭਿਆਸ ਸੈਸ਼ਨ ਤੇ ਮੈਚ ਖੇਡਣ ਤੋਂ ਇਲਾਵਾ ਹੋਟਲ ਦੇ ਕਮਰੇ ਵਿਚੋਂ ਬਾਹਰ ਨਹੀਂ ਨਿਕਲ ਸਕੇ ਸਨ।
ਆਸਟਰੇਲੀਅਨ ਓਪਨ ਦੇ ਸਾਬਕਾ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਸਮੇਤ ਕਈ ਖਿਡਾਰੀਆਂ ਨੇ ਇਕਾਂਤਵਾਸ ਤੋਂ ਸਿੱਧੇ ਗ੍ਰੈਂਡ ਸਲੈਮ ਮੈਚ ਵਿਚ ਉਤਰਨ ਦੀ ਸੰਭਾਵਨਾ ਨੂੰ ਲੈ ਕੇ ਆਯੋਜਿਕਾਂ ਨੂੰ ਚੇਤਾਵਨੀ ਦਿੱਤੀ ਸੀ। ਵਿਕਟੋਰੀਆ ਪ੍ਰਾਂਤ ਵਿਚ ਵੀਰਵਾਰ ਨੂੰ ਲਗਾਤਾਰ 48ਵੇਂ ਦਿਨ ਕੋਵਿਡ-19 ਨਾਲ ਸਬੰਧਤ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਮੈਲਬੋਰਨ ਵਿਚ ਕਈ ਸਿਹਤ ਸਬੰਧਤ ਪਾਬੰਦੀਆਂ ਅਜੇ ਵੀ ਲਾਗੂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
NZA v PAKA : ਨਿਊਜ਼ੀਲੈਂਡ ਨੇ ਪਾਕਿ ਦੀ ਪਹਿਲੀ ਪਾਰੀ ਕੀਤੀ 194 ਦੌੜਾਂ ’ਤੇ ਢੇਰ
NEXT STORY