ਜਲੰਧਰ - ਆਸਟਰੇਲੀਆ ਦੇ ਸਪਿਨਰ ਨਾਥਨ ਲਿਓਨ ਦੀ ਇਨ੍ਹੀਂ ਦਿਨੀਂ ਗਲੈਮਰਸ ਵੂਮੈਨ ਐਮਾ ਮੈਕਾਰਟੀ ਨਾਲ ਖੂਬ ਬਣ ਰਹੀ ਹੈ। ਦੱਸਿਆ ਜਾਂਦਾ ਹੈ ਕਿ ਰੀਅਲ ਅਸਟੇਟ ਏਜੰਟ ਐਮਾ ਕਾਰਨ ਹੀ ਨਾਥਨ ਦਾ 10 ਸਾਲ ਪੁਰਾਣਾ ਵਿਆਹ ਟੁੱਟ ਗਿਆ ਸੀ।



ਅਸਲ 'ਚ ਨਾਥਨ ਅਤੇ ਐਮਾ ਨੂੰ ਉਸ ਦੀ ਪਤਨੀ ਮੇਲਿਸਾ ਨੇ ਇਕ ਗੱਡੀ 'ਚ ਕਿੱਸ ਕਰਦੇ ਹੋਏ ਦੇਖ ਲਿਆ ਸੀ। ਇਸ ਤੋਂ ਬਾਅਦ ਹੀ ਉਸ ਦੇ ਵਿਆਹੁਤਾ ਜੀਵਨ 'ਚ ਤਰੇੜ ਆ ਗਈ ਸੀ। ਹਾਲਾਂਕਿ ਇਸ ਦੌਰਾਨ ਮੇਲਿਸਾ ਨੇ ਆਪਣੀਆਂ 2 ਬੇਟੀਆਂ ਦੀ ਖਾਤਿਰ ਚੁੱਪ ਧਾਰੀ ਹੋਈ ਸੀ ਪਰ ਉਦੋਂ ਮਾਮਲਾ ਹੋਰ ਵਿਗੜ ਗਿਆ, ਜਦੋਂ ਐਮਾ ਨੇ ਖੁੱਲ੍ਹੇਆਮ ਨਾਥਨ ਨਾਲ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਫੋਟੋਆਂ ਵਿਚ ਨਾਥਨ ਐਮਾ ਦੇ ਨਾਲ ਯੂਨਾਨ ਅਤੇ ਦੱਖਣੀ ਅਫਰੀਕਾ ਦੀਆਂ ਸ਼ਾਨਦਾਰ ਲੋਕੇਸ਼ਨਜ਼ 'ਤੇ ਦਿਸ ਰਿਹਾ ਸੀ। ਹੁਣ ਜਦਕਿ ਘਟਨਾ ਨੂੰ ਇਕ ਸਾਲ ਬੀਤ ਚੁੱਕਾ ਹੈ, ਇਸ ਤਰ੍ਹਾਂ ਮੇਲਿਸਾ ਨੇ ਇਕ ਵਾਰ ਫਿਰ ਤੋਂ ਨਾਥਨ ਨਾਲ ਆਪਣੇ ਰਿਸ਼ਤੇ 'ਤੇ ਚੁੱਪ ਤੋੜੀ ਹੈ। ਮੇਲਿਸਾ ਨੇ ਕਿਹਾ ਕਿ ਉਹ ਇੰਨੇ ਸਾਲਾਂ ਤੋਂ ਇਸ ਤਰ੍ਹਾਂ ਦੇ ਸ਼ਖਸ ਨਾਲ ਰਹਿ ਰਹੀ ਸੀ, ਜੋ ਉਸ ਦੇ ਲਈ ਅਜਨਬੀ ਸੀ। ਉਸ ਨੇ ਆਪਣੀਆਂ ਬੇਟੀਆਂ ਦੇ ਨਾਲ ਫੋਟੋ ਪੋਸਟ ਕਰਦੇ ਹੋਏ ਲਿਖਿਆ ਕਿ ਸਾਡਾ ਹੁਣ ਉਹ ਪਰਿਵਾਰ ਨਹੀਂ ਹੈ, ਜੋ ਕਦੇ ਹੋਇਆ ਕਰਦਾ ਸੀ। ਕੁੜੀਆਂ ਦਾ ਗੈਂਗ ਹੁਣ ਮਜ਼ਬੂਤ ਹੋ ਚੁੱਕਾ ਹੈ।


ਬਜਰੰਗ ਤੇ ਵਿਨੇਸ਼ ਨੇ ਕੁਸ਼ਤੀ 'ਚ ਗੱਡਿਆ ਝੰਡਾ
NEXT STORY