ਮੈਲਬੋਰਨ–ਪ੍ਰਤਿਭਾਸ਼ਾਲੀ ਗੋਲਫਰ ਅਵਨੀ ਪ੍ਰਸ਼ਾਂਤ ਇਸ ਮਹੀਨੇ ਹੋਣ ਵਾਲੀ ਵੱਕਾਰੀ ਆਸਟ੍ਰੇਲੀਅਨ ਓਪਨ ਮਾਸਟਰਸ ਆਫ ਐਮੇਚਿਓਰ ਚੈਂਪੀਅਨਸ਼ਿਪ ਤੇ ਆਸਟ੍ਰੇਲੀਅਨ ਐਮੇਚਿਓਰ ਚੈਂਪੀਅਨਸ਼ਿਪ ਵਿਚ ਭਾਰਤ ਦੀ ਚਾਰ ਮੈਂਬਰੀ ਟੀਮ ਦੀ ਅਗਵਾਈ ਕਰੇਗੀ, ਜਿਸ ਵਿਚ ਦੋ ਪੁਰਸ਼ ਤੇ ਦੋ ਮਹਿਲਾ ਗੋਲਫਰ ਸ਼ਾਮਲ ਹਨ।
ਇਹ ਵੀ ਪੜ੍ਹੋ- ਓਸਾਕਾ ਬ੍ਰਿਸਬੇਨ ਇੰਟਰਨੈਸ਼ਨਲ ਦੇ ਦੂਜੇ ਦੌਰ 'ਚ ਹਾਰੀ
ਪੇਸ਼ੇਵਰ ਬਣਨ ਦੀ ਆਪਣੀ ਯੋਜਨਾ ਨੂੰ ਕੁਝ ਸਮੇਂ ਲਈ ਟਾਲਣ ਵਾਲੀ 17 ਸਾਲ ਦੀ ਅਵਨੀ ਦੋਵੇਂ ਪ੍ਰਤੀਯੋਗਿਤਾਵਾਂ ਵਿਚ ਹਿਨਾ ਕਾਂਗ ਦੇ ਨਾਲ ਖੇਡੇਗੀ ਜਦਕਿ ਪੁਰਸ਼ ਵਰਗ ਵਿਚ ਸੰਦੀਪ ਯਾਦਵ ਤੇ ਰੋਹਿਤ ਚੁਣੌਤੀ ਪੇਸ਼ ਕਰਨਗੇ। ਭਾਰਤੀ ਟੀਮ ਸਦਰਨ ਗੋਲਫ ਕਲੱਬ ਵਿਚ 9 ਤੋਂ 12 ਜਨਵਰੀ ਤਕ ਹੋਣ ਵਾਲੀ ਸਾਲਾਨਾ ਆਸਟ੍ਰੇਲੀਆ ਮਾਸਟਰਸ ਆਫ ਐਮੇਚਿਓਰ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ, ਜਿਸ ਤੋਂ ਬਾਅਦ ਚਾਰੇ ਭਾਰਤੀ ਗੋਲਫਰ 16 ਤੋਂ 19 ਜਨਵਰੀ ਤਕ ਹੋਣ ਵਾਲੀ ਵੱਕਾਰੀ ਆਸਟ੍ਰੇਲੀਅਨ ਐਮੇਚਿਓਰ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ- ਰੋਹਿਤ ਨੇ ਕੀਤਾ ਗਿੱਲ ਦਾ ਸਮਰਥਨ, ਕਿਹਾ- ਉਹ ਨੰਬਰ 3 'ਤੇ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ
ਅਵਨੀ ਟਾਪ-50 ਵਿਚ ਸ਼ਾਮਲ ਇਕਲੌਤੀ ਭਾਰਤੀ ਹੈ ਤੇ ਕਈ ਮੌਕਿਆਂ ’ਤੇ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ। ਉਹ ਕਵੀਨ ਸਿਰਿਕਿਟ ਕੱਪ ਵੀ ਜਿੱਤ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
INDw vs AUSw 1st T20i : ਭਾਰਤ ਨੇ 9 ਵਿਕਟਾਂ ਨਾਲ ਜਿੱਤਿਆ ਮੁਕਾਬਲਾ, ਲੜੀ 'ਚ ਹਾਸਲ ਕੀਤੀ 1-0 ਦੀ ਬੜ੍ਹਤ
NEXT STORY