ਨਵੀਂ ਦਿੱਲੀ : ਭਾਰਤ ਦੇ ਹਰਫਨਮੌਲਾ ਖਿਡਾਰੀ ਅਕਸ਼ਰ ਪਟੇਲ ਨੇ ਮੰਗਲਵਾਰ ਨੂੰ ਆਪਣੇ ਬੇਟੇ ਹਕਸ਼ ਪਟੇਲ ਦੇ ਜਨਮ ਬਾਰੇ ਦਿਲ ਛੂਹ ਲੈਣ ਵਾਲਾ ਐਲਾਨ ਕੀਤਾ। ਅਕਸ਼ਰ ਨੇ ਇਸ ਖੁਸ਼ੀ ਦੇ ਪਲ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕਰਦਿਆਂ ਆਪਣੇ ਬੇਟੇ ਦੀ ਇਕ ਤਸਵੀਰ ਵੀ ਪੋਸਟ ਕੀਤੀ, ਜਿਸ ’ਚ ਉਸ ਨੇ ਭਾਰਤੀ ਟੀਮ ਦੀ ਛੋਟੀ ਜਰਸੀ ਪਾਈ ਹੋਈ ਹੈ ਅਤੇ ਆਪਣੇ ਮਾਤਾ-ਪਿਤਾ ਦਾ ਹੱਥ ਫੜਿਆ ਹੋਇਆ ਹੈ।
ਅਕਸ਼ਰ ਨੇ ਪੋਸਟ ਨੂੰ ਕੈਪਸ਼ਨ ਦਿੱਤੀ- ਉਹ ਅਜੇ ਵੀ ਪੈਰ ਨਾਲ ਆਫ ਸਾਈਡ ਦਾ ਪਤਾ ਲਗਾ ਰਿਹਾ ਹੈ ਪਰ ਅਸੀਂ ਉਸ ਨੂੰ ਨੀਲੇ ਰੰਗ ’ਚ ਤੁਹਾਨੂੰ ਸਾਰਿਆਂ ਨਾਲ ਜਾਣੂੰ ਕਰਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਦੁਨੀਆ, ਭਾਰਤ ਦੇ ਸਭ ਤੋਂ ਛੋਟੇ, ਫਿਰ ਵੀ ਸਭ ਤੋਂ ਵੱਡੇ ਪ੍ਰਸ਼ੰਸਕ ਅਤੇ ਸਾਡੇ ਦਿਲ ਦੇ ਸਭ ਤੋਂ ਖਾਸ ਟੁੱਕੜੇ ਹਕਸ਼ ਪਟੇਲ ਦਾ ਸਵਾਗਤ ਹੈ।
ਆ ਗਿਆ ਚੈਂਪੀਅਨਜ਼ ਟਰਾਫੀ ਦਾ ਪੂਰਾ ਸ਼ੈਡਿਊਲ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾ-ਮੁਕਾਬਲਾ
NEXT STORY