ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹਾਲ ਹੀ 'ਚ ਖਤਮ ਹੋਏ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਫਾਈਨਲ ਤੱਕ ਦਾ ਸਫਰ ਤੈਅ ਕਰਨ ਵਾਲੀ ਕ੍ਰਿਕਟ ਟੀਮ ਦੀ ਤਨਖਾਹ 'ਤੇ ਵਿਚਾਰ ਕਰ ਰਹੀ ਹੈ। ਬੀ. ਸੀ. ਸੀ. ਆਈ. ਦੇ ਸੂਤਰਾਂ ਦੇ ਮੁਤਾਬਕ ਮਹਿਲਾ ਕ੍ਰਿਕਟਰਾਂ ਦੇ ਤਨਖਾਹ 'ਚ ਵਾਧੇ ਨੂੰ ਲੈ ਕੇ ਹਾਲ ਹੀ 'ਚ ਪ੍ਰਸਤਾਵ ਤਿਆਰ ਕੀਤਾ ਹੈ। ਤਨਖਾਹ ਵਧਾਉਣ ਸੰਬੰਧੀ ਪ੍ਰਸਤਾਵ 'ਤੇ 9 ਅਗਸਤ ਨੂੰ ਕਮੇਟੀ ਆਫ ਐਡਮਿਨੀਸਟ੍ਰੇਸ਼ਨ ਅਤੇ ਬੀ. ਸੀ. ਸੀ. ਆਈ. ਅਧਿਕਾਰੀਆਂ ਦੇ ਵਿਚਾਲੇ ਬੈਠਕ 'ਚ ਗੱਲ ਹੋਵੇਗੀ। ਇਸ ਦੇ ਨਾਲ-ਨਾਲ ਘਰੇਲੂ ਕ੍ਰਿਕਟ ਖਿਡਾਰੀਆਂ ਨੂੰ ਮਿਲਣ ਵਾਲੇ ਪੈਸੇ 'ਚ ਵੀ 13 ਫੀਸਦੀ ਦਾ ਵਾਧਾ ਕੀਤੇ ਜਾਣ ਦੀ ਉਮੀਦ ਹੈ।
ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਰੇਲੂ ਕ੍ਰਿਕਟਰਾਂ (ਅੰਡਰ-16 ਅਤੇ ਅੰਡਰ-19 ਵੀ ਸ਼ਾਮਲ) ਨੂੰ ਮਿਲਣ ਵਾਲੇ ਪੈਸੇ ਨੂੰ 50 ਫੀਸਦੀ ਵਧਾਉਣ ਨੂੰ ਲੈ ਕੇ ਰਿਵਾਈਜ਼ਡ ਬੋਰਡ ਚਰਚਾ ਕਰ ਰਿਹਾ ਹੈ। ਹਾਲ ਹੀ 'ਚ ਬੀ.ਸੀ.ਸੀ.ਆਈ. ਟੈਕਨੀਕਲ ਕਮੇਟੀ ਦੇ ਚੇਅਰਮੈਨ ਸੌਰਵ ਗਾਂਗੁਲੀ ਨੇ ਘਰੇਲੂ ਕ੍ਰਿਕਟਰਾਂ ਦਾ ਪੈਸੇ ਵਧਾਉਣ ਦਾ ਮੁੱਦਾ ਚੱਕਿਆ ਹੈ। ਇਸ ਸਮੇਂ ਰਣਜੀ ਟਰਾਫੀ ਪਲੇਅਰ ਨੂੰ 10,000 ਰੁਪਏ ਪ੍ਰਤੀਦਿਨ ਅਤੇ 40,000 ਰੁਪਏ ਮੈਚ ਫੀਸ ਮਿਲਦੀ ਹੈ।
ਸੱਟ ਕਾਰਨ ਮਰੇ ਅਤੇ ਸ਼ਾਰਾਪੋਵਾ ਰੋਜਰਸ ਕੱਪ ਤੋਂ ਬਾਹਰ
NEXT STORY