ਸੁਰਾਬਾਇਆ— ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਸ਼ਟਲਰ ਤਨਮਯ ਬੋਰਾ ਅਤੇ ਤਸਨੀਮ ਮੀਰ ਨੇ ਵੀਰਵਾਰ ਨੂੰ ਇੱਥੇ ਏਸ਼ੀਆ ਅੰਡਰ-17 ਅਤੇ ਅੰਡਰ-15 ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਅਸਮ ਦੇ ਤਨਮਯ ਨੇ ਮਲੇਸ਼ੀਆ ਦੇ ਰਾਮਨੋ ਫਰਡੀਨਾਨ ਨੂੰ ਸੰਘਰਸ਼ਪੂਰਨ ਮੁਕਾਬਲੇ 'ਚ 21-17, 15-21, 21-14 ਨਾਲ ਜਦਕਿ ਗੁਜਰਾਤ ਦੀ ਤਸਨੀਮ ਨੇ ਇੰਡੋਨੇਸ਼ੀਆ ਦੀ ਕਨਾਇਆ ਪੁੱਤਰੀ ਨੂੰ 21-11, 21-15 ਨਾਲ ਹਰਾਇਆ।
ਤਨਮਯ ਨੇ ਬਾਅਦ 'ਚ ਲਕਸ਼ ਸ਼ਰਮਾ ਦੇ ਨਾਲ ਮਿਲ ਕੇ ਲੜਕਿਆਂ ਦੇ ਡਬਲਜ਼ ਦੇ ਦੂਜੇ ਦੌਰ 'ਚ ਵੀ ਜਿੱਤ ਦਰਜ ਕੀਤੀ। ਲੜਕੀਆਂ ਦੇ ਅੰਡਰ-15 ਵਰਗ 'ਚ ਤਾਰਾ ਸ਼ਰਮਾ ਨੇ ਸਿੰਗਾਪੁਰ ਦੀ ਤੀਜਾ ਦਰਜਾ ਪ੍ਰਾਪਤ ਲੀ ਝਿਨਯੀ ਮੇਗਾਨ ਨੂੰ 22-20, 21-14 ਨਾਲ ਹਰਾ ਕੇ ਉਲਟਫੇਰ ਕੀਤਾ। ਲੜਕਿਆਂ ਦੇ ਅੰਡਰ-17 ਵਰਗ 'ਚ ਚੋਟੀ ਦਾ ਦਰਜਾ ਪ੍ਰਾਪਤ ਵਰੂਣ ਕਪੂਰ ਨੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ ਪਰ ਪ੍ਰਣਵ ਰਾਮ ਗੰਧਮ ਅਤੇ ਲੜਕੀਆਂ ਦੇ ਵਰਗ 'ਚ ਮੇਘਨਾ ਰੈੱਡੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਤੇ ਵੈਸਟਇੰਡੀਜ਼ ਦੀਆਂ ਟੀਮਾਂ ਪਹਿਲੇ ਵਨ ਡੇ ਲਈ ਚੇਨਈ ਪਹੁੰਚੀਆਂ
NEXT STORY