ਢਾਕਾ- ਕਪਤਾਨ ਟਾਮ ਲੇਥਮ (50) ਅਤੇ ਸਲਾਮੀ ਬੱਲੇਬਾਜ਼ ਫਿਨ ਏਲਨ (41) ਦੀਆਂ ਆਤਿਸ਼ੀ ਪਾਰੀਆਂ ਅਤੇ ਸਫਲ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਇੱਥੇ ਸ਼ੁੱਕਰਵਾਰ ਨੂੰ 5ਵੇਂ ਅਤੇ ਆਖਰੀ ਟੀ-20 ਮੁਕਾਬਲੇ ਵਿਚ ਮੇਜ਼ਬਾਨ ਬੰਗਲਾਦੇਸ਼ ਨੂੰ 27 ਦੌੜਾਂ ਨਾਲ ਹਰਾ ਦਿੱਤਾ। ਹਾਰ ਦੇ ਬਾਵਜੂਦ ਹਾਲਾਂਕਿ ਬੰਗਲਾਦੇਸ਼ ਨੇ ਸੀਰੀਜ਼ 3-2 ਨਾਲ ਜਿੱਤ ਲਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਗਵਾ ਕੇ 161 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਿਸ ਵਿਚ ਕਪਤਾਨ ਲੇਥਮ ਅਤੇ ਸਲਾਮੀ ਬੱਲੇਬਾਜ਼ ਏਲਨ ਦਾ ਅਹਿਮ ਯੋਗਦਾਨ ਰਿਹਾ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਲੇਥਮ ਨੇ ਜਿੱਥੇ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 37 ਗੇਂਦਾਂ 'ਤੇ ਅਜੇਤੂ 50 ਦੌੜਾਂ ਬਣਾਈਆਂ ਤਾਂ ਉੱਥੇ ਹੀ ਏਲਨ ਨੇ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 24 ਗੇਂਦਾਂ 'ਤੇ 41 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 20 ਓਵਰਾਂ ਵਿਚ 8 ਵਿਕਟਾਂ 'ਤੇ 134 ਦੌੜਾਂ ਹੀ ਬਣਾ ਸਕੀ। ਲੇਥਮ ਨੂੰ ਮੈਚ ਵਿਚ ਅਜੇਤੂ ਅਰਧ ਸੈਂਕੜੇ ਬਣਾਉਣ ਲਈ 'ਪਲੇਅਰ ਆਫ ਦਿ ਮੈਚ' ਅਤੇ ਪੂਰੀ ਸੀਰੀਜ਼ ਵਿਚ 159 ਦੌੜਾਂ ਲਈ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ। ਉਨ੍ਹਾਂ ਤੋਂ ਇਲਾਵਾ ਬੰਗਲਾਦੇਸ਼ ਦੇ ਲੈਫਟ ਆਰਮ ਸਪਿਨਰ ਨਸੁਮ ਅਹਿਮਦ ਨੂੰ ਵੀ ਸੀਰੀਜ਼ ਵਿਚ 8 ਵਿਕਟਾਂ ਲੈਣ ਲਈ 'ਪਲੇਅਰ ਆਫ ਦਿ ਸੀਰੀਜ਼' ਦਾ ਇਨਾਮ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੈਮਿਲਟਨ ਦੇ ਸਿਰ ਉੱਤੋਂ ਨਿਕਲਿਆ ਮੈਕਸ ਦੀ ਕਾਰ ਦਾ ਟਾਇਰ
NEXT STORY