ਸਪੋਰਟਸ ਡੈਸਕ- ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਤੇ ਹੁਣ ਸ਼ੱਕ ਦੇ ਗੰਭੀਰ ਬੱਦਲ ਛਾ ਗਏ ਹਨ ਕਿਉਂਕਿ ਮਹਿਮਾਨ ਟੀਮ ਦੇ ਤਿੰਨ ਮੈਂਬਰਾਂ ਨੂੰ ਕੋਰੋਨਾ ਵਾਰਇਸ ਤੋਂ ਇਨਫੈਕਟਿਡ ਪਾਇਆ ਗਿਆ ਹੈ। ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਏ ਗਏ ਸ੍ਰੀਲੰਕਾਈ ਟੀਮ ਦੇ ਤਿੰਨ ਮੈਂਬਰਾਂ 'ਚ ਦੋ ਖਿਡਾਰੀ ਵੀ ਸ਼ਾਮਲ ਹਨ। ਮਹਿਮਾਨ ਟੀਮ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਇਸੁਰੂ ਉਦਾਨਾ ਤੇ ਥਿਰਨ ਫਰਨਾਡੋ ਤੋਂ ਇਲਾਵਾ ਉਨ੍ਹਾਂ ਦੇ ਗੇਂਦਬਾਜ਼ੀ ਕੋਚ ਚਾਮਿੰਡਾ ਵਾਸ ਦਾ ਆਰਟੀ-ਪੀਸੀਆਰ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ।
ਸ੍ਰੀਲੰਕਾ ਅੱਜ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਬੰਗਾਲਦੇਸ਼ 'ਚ ਹੈ। ਤਿੰਨੋਂ ਮੈਚ ਢਾਕਾ ਦੇ ਸ਼ੇਰ-ਏ-ਬੰਗਾਲ ਨੈਸ਼ਨਲ ਸਟੇਡੀਅਮ 'ਚ ਖੇਡੇ ਜਾਣਗੇ ਪਰ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸ਼ਾਇਦ ਇਸ ਸੀਰੀਜ਼ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਸ੍ਰੀਲੰਕਾਈ ਟੀਮ ਅਜੇ ਦੂਜੇ ਆਰਟੀ-ਪੀਸੀਆਰ ਟੈਸਟ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ 'ਚ ਸੀਰੀਜ਼ 'ਤੇ ਖ਼ਦਸ਼ਾ ਬਣਿਆ ਹੋਇਆ ਹੈ। ਜੇ ਕੋਈ ਹੋਰ ਖਿਡਾਰੀ ਇਨਫੈਕਟਿਡ ਪਾਇਆ ਜਾਂਦਾ ਹੈ ਤਾਂ ਫਿਰ ਸੀਰੀਜ਼ ਰੱਦ ਹੋ ਸਕਦੀ ਹੈ।
ਮੇਜ਼ਬਾਨ ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਵਨ-਼ਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਯਾਨੀ 23 ਮਈ ਨੂੰ ਖੇਡਿਆ ਜਾਣਾ ਹੈ ਜਦਕਿ ਦੂਜਾ ਮੈਚ 25 ਮਈ ਨੂੰ ਖੇਡਿਆ ਜਾਣਾ ਸੀ। ਸੀਰੀਜ਼ ਦਾ ਆਖਰੀ ਮੈਚ 28 ਮਈ ਲਈ ਸ਼ਡਿਊਲ ਸੀ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।
WTC ਫ਼ਾਈਨਲ ’ਚ ਸਪਾਟ ਪਿੱਚਾਂ 'ਤੇ ਕਮਾਲ ਕਰੇਗੀ ਭਾਰਤੀ ਟੀਮ : ਆਸ਼ੀਸ਼ ਨਹਿਰਾ
NEXT STORY