ਢਾਕਾ (ਭਾਸ਼ਾ) : ਬੰਗਲਾਦੇਸ਼ ਦੇ ਟੈਸਟ ਕਪਤਾਨ ਮੋਮੀਨੁਲ ਹੱਕ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਅਤੇ ਘਰ ਵਿਚ ਇਕਾਂਤਵਾਸ ਵਿਚ ਹਨ। ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਇਕ ਹੋਰ ਸੀਨੀਅਰ ਕ੍ਰਿਕਟਰ ਮਹਿਮੂਦੁੱਲਾਹ ਰਿਆਦ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ, ਜਿਸ ਕਾਰਨ ਉਹ ਪਾਕਿਸਤਾਨ ਸੁਪਰ ਲੀਗ ਪਲੇਅ-ਆਫ ਤੋਂ ਵੀ ਬਾਹਰ ਹੋ ਗਏ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਮੁੱਖ ਫਿਜੀਸ਼ੀਅਨ ਡਾ. ਦੇਵਾਸ਼ੀਸ਼ ਚੌਧਰੀ ਨੇ ਸਥਾਨਕ ਸਮਾਚਾਰ ਵੈਬਸਾਈਟ ਨੂੰ ਹੱਕ ਦੇ ਪਾਜ਼ੇਟਿਵ ਨਤੀਜੇ ਦੀ ਪੁਸ਼ਟੀ ਕੀਤੀ ਹੈ। ਡਾ. ਚੌਧਰੀ ਨੇ ਕਿਹਾ, 'ਮੋਮੀਨੁਲ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਵਿਚ ਹਲਕੇ ਲੱਛਣ ਵਿਖਾਈ ਦੇ ਰਹੇ ਹਨ।' ਹੱਕ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਬੁਖ਼ਾਰ ਸੀ ਅਤੇ ਉਨ੍ਹਾਂ ਨੇ ਜਾਂਚ ਕਰਾਈ। ਹੱਕ ਨੇ ਕਿਹਾ, 'ਮੈਨੂੰ ਕੱਲ ਹੀ ਪਤਾ ਲੱਗਾ ਕਿ ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹਾਂ। ਪਿਛਲੇ 2 ਦਿਨਾਂ ਤੋਂ ਮੈਨੂੰ ਬੁਖ਼ਾਰ ਸੀ। ਅੱਜ ਵੀ ਮੈਨੂੰ ਬੁਖ਼ਾਰ ਹੈ ਪਰ ਇਸ ਦੇ ਇਲਾਵਾ ਕੋਈ ਹੋਰ ਲੱਛਣ ਨਹੀਂ ਵਿੱਖ ਰਿਹਾ।'
ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਹੱਕ ਦਾ ਇਸ ਮਹੀਨੇ ਹੋਣ ਵਾਲੇ ਬੰਗਬੰਧੂ ਟੀ20 ਕੱਪ ਵਿਚ ਖੇਡਣਾ ਸ਼ੱਕੀ ਹੈ। ਇਸ ਤੋਂ ਪਹਿਲਾਂ ਮਸ਼ਰੇਫ ਮੁਰਤਜਾ, ਅਬੁ ਜਾਏਦ ਅਤੇ ਸੈਫ ਹਸਨ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਹੋ ਚੁੱਕੇ ਹਨ।
ਕ੍ਰਿਕਟ ਆਸਟਰੇਲੀਆ ਦਾ ਐਲਾਨ, ਭਾਰਤ ਖ਼ਿਲਾਫ਼ ਡੇਅ-ਨਾਈਟ ਟੈਸਟ 'ਚ ਇੰਨੇ ਦਰਸ਼ਕ ਹੋ ਸਕਣਗੇ ਸ਼ਾਮਲ
NEXT STORY