ਬਰਮਿੰਘਮ— ਸਾਰਿਆਂ ਨੂੰ ਹੈਰਾਨ ਕਰਦੇ ਹੋਏ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਬੰਗਲਾਦੇਸ਼ ਦੀ ਟੀਮ ਦੇ ਕਪਤਾਨ ਮਸ਼ਰਫੇ ਮੁਰਤਜਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਖਿਲਾਫ ਬਿਨਾਂ ਚਿੰਤਾ ਦੇ ਖੇਡਣਾ ਚਾਹੁੰਦੇ ਹਨ। ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਅਹਿਮ ਮੁਕਾਬਲੇ 'ਚ ਮਾਤ ਦਿੰਦੇ ਹੋਏ ਸੈਮੀਫਾਇਨਲ 'ਚ ਜਗ੍ਹਾ ਬਣਾਈ ਹੈ। ਬੰਗਲਾਦੇਸ਼ੀ ਅਖਬਾਰ- ਜੁਗੰਤਰ ਨੇ ਮੁਰਤਜਾ ਵਲੋਂ ਲਿਖਿਆ ਹੈ,“ਕਿਸੇ ਨੂੰ ਵੀ ਇਹ ਨਹੀਂ ਮੰਨਣਾ ਚਾਹੀਦਾ ਹੈ ਦੀ ਅਸੀਂ ਜੇਤੂ ਬਣ ਗਏ ਹਾਂ। ਸਾਡੇ ਖਿਡਾਰੀ ਬਿਨਾਂ ਕਿਸੇ ਦਬਾਅ ਦੇ ਖੇਡਣਾ ਚਾਹੁੰਦੇ ਹਨ। ਮੈਂ ਵੀ ਬਿਨਾਂ ਕਿਸੇ ਚਿੰਤਾ ਦੇ ਨਾਲ ਖੁੱਲ ਕੇ ਖੇਡਣਾ ਚਾਹੁੰਦਾ ਹਾਂ। ਜੇਕਰ ਅਸੀਂ ਅਜਿਹਾ ਕਰ ਸਕੇ ਤਾਂ ਅਸੀਂ ਵਧੀਆ ਪ੍ਰਦਰਸ਼ਨ ਕਰਾਂਗੇ।
ਬੰਗਲਾਦੇਸ਼ ਵੀਰਵਾਰ ਨੂੰ ਸੈਮੀਫਾਈਨਲ 'ਚ ਮੌਜੂਦਾ ਜੇਤੂ ਭਾਰਤ ਦਾ ਸਾਮਣਾ ਕਰੇਗੀ।
ਇੰਗਲੈਂਡ ਖਿਲਾਫ ਪਹਿਲਾ ਮੈਚ ਹਾਰਨ ਦੇ ਬਾਅਦ ਆਸਟਰੇਲੀਆ ਖਿਲਾਫ ਹੋਏ ਦੂਜੇ ਮੈਚ 'ਚ ਬੰਗਲਾਦੇਸ਼ ਦੀ ਕਿਸਮਤ ਨੇ ਸਾਥ ਦਿੱਤਾ ਸੀ। ਮੈਚ 'ਚ ਪੱਛੜੀ ਬੰਗਲਾਦੇਸ਼ ਨੂੰ ਮੀਂਹ ਨੇ ਬਚਾ ਲਿਆ ਸੀ। ਮੀਂਹ ਦੇ ਕਾਰਨ ਮੈਚ ਪੂਰਾ ਨਹੀਂ ਹੋਇਆ ਸੀ ਅਤੇ ਦੋਨਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਸੀ। ਉਥੇ ਹੀ ਇਸ ਦੇ ਬਾਅਦ ਇੰਗਲੈਂਡ ਨੇ ਆਸਟਰੇਲੀਆ ਨੂੰ ਹਰਾ ਦਿੱਤਾ ਸੀ ਜਿਸਦੇ ਕਾਰਨ ਬੰਗਲਾਦੇਸ਼ ਸੈਮੀਫਾਈਨਲ 'ਚ ਪਹੁੰਚੀ ਹੈ।
ਸੈਮੀਫਾਈਨਲ 'ਚ ਪਹੁੰਚਣ 'ਤੇ ਰੋਹਿਤ ਨੇ ਲੰਡਨ 'ਚ ਆਪਣੇ ਖਾਸ ਦੋਸਤਾਂ ਨਾਲ ਮਨਾਇਆ ਜਸ਼ਨ
NEXT STORY