ਸਪੋਰਟਸ ਡੈਸਕ- ਇੰਟਰਨੈੱਸ਼ਨ ਕ੍ਰਿਕਟ 'ਚ ਇਕ ਤਿਹਰਾ ਸੈਂਕੜਾ ਠੋਕਣ ਵਾਲੇ ਬੱਲੇਬਾਜ਼ ਨੂੰ ਆਈਪੀਐੱਲ 'ਚੋਂ 2 ਸਾਲਾਂ ਲਈ ਬੈਨ ਕਰ ਦਿੱਤਾ ਗਿਆ ਹੈ। 26 ਸਾਲਾ ਇਸ ਨੌਜਵਾਨ ਧਾਕੜ ਬੱਲੇਬਾਜ਼ ਨੇ ਇਕ ਵੱਡਾ ਨਿਯਮ ਤੋੜਿਆ, ਜਿਸਦੇ ਚਲਦੇ ਉਸਨੂੰ ਇਹ ਸਜ਼ਾ ਮਿਲੀ ਹੈ। ਇਹ ਬੱਲੇਬਾਜ਼ ਕੋਈ ਹੋਰ ਨਹੀਂ, ਸਗੋਂ ਇੰਗਲੈਂਡ ਦਾ ਸਟਾਰ ਬੱਲੇਬਾਜ਼ ਹੈਰੀ ਬਰੂਕ ਹੈ। ਬਰੂਕ ਆਉਣ ਵਾਲੀ 22 ਮਾਰਚ ਤੋਂ ਸ਼ੁਰੂ ਹੋ ਰਹੇ ਆਈਪੀਐੱਲ 'ਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲਾ ਸੀ ਪਰ ਉਸਨੇ ਲੀਗ 'ਚੋਂ ਹਟਣ ਦਾ ਵੱਡਾ ਫੈਸਲਾ ਲੈ ਲਿਆ।
ਇਸ ਕਾਰਨ ਮਿਲੀ ਸਜ਼ਾ
ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੂਕ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਗਲੇ ਦੋ ਸਾਲਾਂ ਲਈ ਆਈਪੀਐੱਲ 'ਚੋਂ ਬੈਨ ਕਰ ਦਿੱਤਾ ਹੈ। ਬੀਸੀਸੀਆਈ ਨੇ ਇੰਗਲੈਂ ਅਤੇ ਵੇਲਸ ਕ੍ਰਿਕਟ ਬੋਰਡ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਹੈ। ਬੀਸੀਸੀਆਈ ਦੀ ਨਵੀਂ ਪਾਲਿਸੀ ਮੁਤਾਬਕ, ਬਰੂਕ ਅਗਲੇ ਦੋ ਸਾਲਾਂ ਤਕ ਆਕਸ਼ਨ 'ਚ ਹਿੱਸਾ ਨਹੀਂ ਲੈ ਸਕਦਾ ਕਿਉਂਕਿ ਉਸਨੇ ਆਖਰੀ ਸਮੇਂ 'ਚ ਆਈਪੀਐੱਲ 'ਚੋਂ ਹਟਣ ਦਾ ਫੈਸਲਾ ਲਿਆ ਹੈ।
ਬੀਸੀਸੀਆਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਈਸੀਬੀ ਅਤੇ ਬਰੂਕ ਨੂੰ ਅਧਿਕਾਰਤ ਰੂਪ ਨਾਲ ਸੂਚਿਤ ਕੀਤਾ ਗਿਆ ਹੈ ਕਿ ਬੀਸੀਸੀਆਈ ਨੇ ਆਪਣੀ ਪਾਲਿਸੀ ਅਨੁਸਾਰ ਉਸਨੂੰ ਦੋ ਸਾਲਾਂ ਲਈ ਬੈਨ ਕਰ ਦਿੱਤਾ ਹੈ ਜੋ ਪਿਛਲੇ ਸਾਲ ਆਈਪੀਐੱਲ ਆਕਸ਼ਨ ਲਈ ਆਪਣਾ ਨਾਂ ਦਰਜ ਕਰਾਉਣ ਤੋਂ ਪਹਿਲਾਂ ਹਰੇਕ ਖਿਡਾਰੀ ਨੂੰ ਦੱਸੀ ਗਈ ਸੀ। ਇਹ ਬੋਰਡ ਦੁਆਰਾ ਤੈਅ ਇਕ ਪਾਲਿਸੀ ਹੈ ਅਤੇ ਹਰੇਕ ਖਿਡਾਰੀ ਨੂੰ ਇਸਦੀ ਪਾਲਣਾ ਕਰਨੀ ਹੋਵੇਗੀ।
IPL 'ਚੋਂ ਹਟਣ ਦਾ ਲਿਆ ਸੀ ਫੈਸਲਾ
ਆਈਪੀਐੱਲ ਵਲੋਂ ਸ਼ੁਰੂ ਕੀਤੇ ਗਏ ਇਕ ਨਿਯਮ ਦੇ ਅਨੁਸਾਰ, ਕੋਈ ਵੀ ਖਿਡਾਰੀ ਜੋ ਆਕਸ਼ਨ 'ਚ ਰਜਿਸਟਰ ਹੁੰਦਾ ਹੈ ਅਤੇ ਚੁਣੇ ਜਾਣ ਤੋਂ ਬਾਅਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਨੂੰ ਲੀਗ 'ਚੋਂ ਹਟਣ ਦਾ ਫੈਸਲਾ ਲੈਂਦਾ ਹੈ, ਉਸਨੂੰ ਟੂਰਨੈਮੈਂਟ ਅਤੇ ਐਕਸ਼ਨ 'ਚੋਂ 2 ਸੀਜ਼ਨ ਲਈ ਬੈਨ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਬਰੂਕ ਨੇ ਨੈਸ਼ਨਲ ਟੀਮ ਦੇ ਨਾਲ ਆਪਣੀ ਵਚਨਬੱਧਤਾ ਦੀ ਤਿਆਰੀ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਲਗਾਤਾਰ ਦੂਜੇ ਸੀਜ਼ਨ 'ਚ ਆਈਪੀਐੱਲ 'ਚੋਂ ਨਾਂ ਵਾਪਸ ਲੈ ਲਿਆ ਹੈ। ਉਸਨੂੰ ਨਵੰਬਰ 'ਚ ਹੋਈ ਮੈਗਾ ਆਕਸ਼ਨ 'ਚ ਦਿੱਲੀ ਕੈਪੀਟਲਜ਼ ਨੇ 6.25 ਕਰੋੜ ਰੁਪਏ 'ਚ ਖਰੀਦਿਆ ਸੀ। ਪਿਛਲੀ ਐਕਸ਼ਨ 'ਚ ਵੀ ਉਸਨੂੰ ਦਿੱਲੀ ਨੇ 4 ਕਰੋੜ ਰੁਪਏ 'ਚ ਖਰੀਦਿਆ ਸੀ।
ਦਿੱਤਾ ਸੀ ਇਹ ਬਿਆਨ
ਬਰੂਕ ਨੇ ਇਕ ਬਿਆਨ 'ਚ ਕਿਹਾ ਸੀ ਕਿ ਮੈਂ ਆਉਣ ਵਾਲੇ ਆਈਪੀਐੱਲ 'ਚੋਂ ਹਟਣ ਦਾ ਬਹੁਤ ਮੁਸ਼ਕਿਲ ਫੈਸਲਾ ਲਿਆ ਹੈ। ਮੈਂ ਦਿੱਲੀ ਕੈਪੀਟਲਜ਼ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਬਿਨਾਂ ਸ਼ਰਤ ਮਾਫੀ ਮੰਗਦਾ ਹਾਂ। ਮੈਨੂੰ ਕ੍ਰਿਕਟ ਨਾਲ ਪਿਆਰ ਹੈ। ਜਦੋਂ ਤੋਂ ਮੈਂ ਇਕ ਛੋਟਾ ਮੁੰਡਾ ਸੀ, ਮੈਂ ਆਪਣੇ ਦੇਸ਼ ਲਈ ਖੇਡਣ ਦਾ ਸੁਪਨਾ ਦੇਖਿਆ ਹੈ ਅਤੇ ਮੈਂ ਇਸ ਪੱਧਰ 'ਤੇ ਆਪਣੇ ਪਸੰਦੀਦਾ ਖੇਡ ਨੂੰ ਖੇਡਣ ਦਾ ਮੌਕਾ ਪਾ ਕੇ ਬੇਹੱਦ ਖੁਸ਼ ਹਾਂ।
ਜਿਨ੍ਹਾਂ ਲੋਕਾਂ 'ਤੇ ਮੈਂ ਭਰੋਸਾ ਕਰਦਾ ਹਾਂ, ਉਨ੍ਹਾਂ ਦੇ ਮਾਰਗਦਰਸ਼ਨ ਹੇਠ, ਮੈਂ ਇਸ ਫੈਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਸਮਾਂ ਕੱਢਿਆ ਹੈ। ਇਹ ਇੰਗਲੈਂਡ ਕ੍ਰਿਕਟ ਲਈ ਸੱਚਮੁੱਚ ਮਹੱਤਵਪੂਰਨ ਸਮਾਂ ਹੈ ਅਤੇ ਮੈਂ ਆਉਣ ਵਾਲੀ ਲੜੀ ਦੀ ਤਿਆਰੀ ਲਈ ਪੂਰੀ ਤਰ੍ਹਾਂ ਵਚਨਬੱਧ ਰਹਿਣਾ ਚਾਹੁੰਦਾ ਹਾਂ। ਅਜਿਹਾ ਕਰਨ ਲਈ ਮੈਨੂੰ ਆਪਣੇ ਕਰੀਅਰ ਦੇ ਸਭ ਤੋਂ ਵਿਅਸਤ ਸਮੇਂ ਤੋਂ ਬਾਅਦ ਰੀਚਾਰਜ ਹੋਣ ਲਈ ਸਮਾਂ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਹੈਰੀ ਬਰੂਕ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਦਾ ਕਾਰਨਾਮਾ ਕੀਤਾ ਹੈ। ਉਸਨੇ ਪਿਛਲੇ ਸਾਲ ਪਾਕਿਸਤਾਨ ਖਿਲਾਫ ਟੈਸਟ ਮੈਚ ਵਿੱਚ ਤੀਹਰਾ ਸੈਂਕੜਾ ਲਗਾਇਆ ਸੀ। ਇਹ ਟੈਸਟ ਵਿੱਚ ਦੂਜਾ ਸਭ ਤੋਂ ਤੇਜ਼ ਤੀਹਰਾ ਸੈਂਕੜਾ ਵੀ ਹੈ।
ਭਾਰਤੀ ਨਿਸ਼ਾਨੇਬਾਜ਼ਾਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਰਾਸ਼ਟਰੀ ਕੈਂਪ ਵਿੱਚ ਤਿਆਰੀਆਂ ਸ਼ੁਰੂ ਕੀਤੀਆਂ
NEXT STORY