ਬਾਰਸੀਲੋਨਾ : ਬਾਰਸੀਲੋਨਾ ਨੇ ਕਿਹਾ ਕਿ ਉਸ ਦੇ ਸਟਾਰ ਸਟ੍ਰਾਈਕਰ ਲੁਈ ਸੁਆਰੇਜ ਨੂੰ ਡਾਕਟਰਾਂ ਨੇ ਫਿੱਟ ਐਲਾਨ ਕਰ ਦਿੱਤਾ ਹੈ ਅਤੇ ਉਹ ਸਪੈਨਿਸ਼ ਲੀਗ ਦੇ ਫਿਰ ਤੋਂ ਸ਼ੁਰੂ ਹੋਣ 'ਤੇ ਪਹਿਲੇ ਮੈਚ ਵਿਚ ਖੇਡਣ ਲਈ ਤਿਆਰ ਹੈ। ਉਰੂਗਵੇ ਦੇ ਸਟ੍ਰਾਈਕਰ ਦੇ ਸੱਜੇ ਗੋਡੇ ਦਾ 12 ਜਨਵਰੀ ਨੂੰ ਆਪਰੇਸ਼ਨ ਹੋਇਆ ਸੀ ਅਤੇ ਉਸ ਤੋਂ ਬਾਅਦ ਉਹ ਖੇਡ ਨਹੀਂ ਸਕਿਆ ਸੀ। ਕਲੱਬ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਆਰੇਜ 13 ਜੂਨ ਨੂੰ ਮੋਲਾਰਕਾ ਵਿਚ ਹੋਣ ਵਾਲੇ ਮੈਚ ਵਿਚ ਖੇਡਣ ਲਈ ਹਾਜ਼ਰ ਰਹੇਗਾ। ਕੋਰੋਨਾ ਵਾਇਰਸ ਲਾ ਲਿਗਾ ਦਾ ਸੈਸ਼ਨ ਵਿਚਾਲੇ ਹੀ ਰੋਕ ਦਿੱਤੇ ਜਾਣ ਤੋਂ ਬਾਅਦ ਬਾਰਸੀਲੋਨਾ ਦਾ ਇਹ ਪਹਿਲਾ ਮੈਚ ਹੋਵੇਗਾ। ਬਾਰਸੀਲੋਨਾ ਨੇ ਲੀਗ ਵਿਚ ਆਜੇ ਰੀਅਲ ਮੈਡ੍ਰਿਡ 'ਤੇ 2 ਅੰਕ ਦੀ ਬੜ੍ਹਤ ਬਣਾ ਕੇ ਰੱਖੀ ਹੈ। ਅਜੇ 11 ਦੌਰ ਦੇ ਮੈਚ ਬਚੇ ਹੋਏ ਹਨ। ਕੋਵਿਡ-19 ਕਾਰਨ ਇਹ ਟੂਰਨਾਮੈਂਟ ਮਾਰਚ ਦੇ ਮੱਧ ਵਿਚ ਰੋਕ ਦਿੱਤਾ ਗਿਆ ਸੀ।
IPL 'ਚ ਵੀ ਹੈ ਨਸਲਵਾਦ, ਮੈਨੂੰ ਤੇ ਪਰੇਰਾ ਨੂੰ 'ਕਾਲੂ' ਬੁਲਾਉਂਦੇ ਸਨ : ਡੈਰੇਨ ਸੈਮੀ
NEXT STORY