ਸਪੋਰਟਸ ਡੈਸਕ- ਚੋਟੀ ਦਾ ਦਰਜਾ ਪ੍ਰਾਪਤ ਐਸ਼ ਬਾਰਟੀ ਨੇ ਐਤਵਾਰ ਨੂੰ ਐਲੇਨਾ ਰੇਬਾਕਿਨਾ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਤਿੰਨ ਸਾਲ 'ਚ ਦੂਜੀ ਵਾਰ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲ ਖ਼ਿਤਾਬ ਜਿੱਤਿਆ। ਇਸ ਜਿੱਤ ਦੀ ਬਦੌਲਤ ਬਾਰਟੀ ਦਾ 2021 ਦੀ ਸ਼ੁਰੂਆਤ ਤੋਂ ਚੋਟੀ ਦੀਆਂ 20 'ਚ ਸ਼ਾਮਲ ਖਿਡਾਰੀਆਂ ਦੇ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 17-1 ਹੋ ਗਿਆ ਹੈ।
ਬਾਰਟੀ ਨੇ ਫ਼ਾਈਨਲ 'ਚ ਰੇਬਾਕਿਨਾ ਨੂੰ 6-3, 6-2 ਨਾਲ ਹਰਾਇਆ। ਬਾਰਟੀ ਨੇ ਡਬਲਯੂ. ਟੀ. ਏ. ਟੂਰਨਾਮੈਂਟ 'ਚ 14ਵੀਂ ਖ਼ਿਤਾਬੀ ਜਿੱਤ ਦੇ ਦੌਰਾਨ ਕੋਕੋ ਗਾਫ਼, 2020 ਆਸਟਰੇਲੀਆਈ ਓਪਨ ਚੈਂਪੀਅਨ ਸੋਫ਼ੀਆ ਕੇਨਿਨ ਤੇ 2020 ਫ੍ਰੈਂਚ ਓਪਨ ਚੈਂਪੀਅਨ ਇਗਾ ਸਵੀਆਟੇਕ ਨੂੰ ਵੀ ਹਰਾਇਆ। ਬਾਰਟੀ ਨੂੰ ਅਗਲੇ ਹਫ਼ਤੇ ਸਿਡਨੀ ਕਲਾਸਿਕ 'ਚ ਖੇਡਣਾ ਹੈ ਜਿਸ ਤੋਂ ਬਾਅਦ 17 ਜਨਵਰੀ ਤੋਂ ਆਸਟਰੇਲੀਆਈ ਓਪਨ ਖੇਡਿਆ ਜਾਵੇਗਾ।
ਮੈਲਬੋਰਨ 'ਚ ਡਬਲਯੂ. ਟੀ. ਏ. ਟੂਰਨਾਮੈਂਟ 'ਚ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੇ ਬੇਲਾਰੂਸ ਦੀ ਏਲੀਯਾਕਸਾਂਦਰਾ ਸਾਸਨੋਵਿਚ ਨੂੰ ਤਿੰਨ ਸੈੱਟ 'ਚ 7-5, 1-6, 6-4 ਨਾਲ ਹਰਾ ਕੇ ਆਪਣਾ ਦੂਜਾ ਡਬਲਯੂ. ਟੀ. ਏ. ਖ਼ਿਤਾਬ ਜਿੱਤਿਆ।
ਯੂਰਪੀਅਨ ਸੰਘ ਨੂੰ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦੇ ਰਾਜਸੀ ਬਾਈਕਾਟ ਦੀ ਅਪੀਲ
NEXT STORY