ਵਾਸ਼ਿੰਗਟਨ : ਬਾਸਕਟਬਾਲ ਕੋਚ ਅਤੇ 2020 ਵਿਚ 'ਹਾਲ ਆਫ ਫੇਮ 'ਚ ਸ਼ਾਮਲ ਕੀਤੇ ਗਏ ਸੁਟਾਨ ਦਾ ਦਿਹਾਂਤ ਹੋ ਗਿਆ। ਉਹ 84 ਸਾਲਾ ਦੇ ਸੀ। ਤੁਲਸਾ ਵਲਡਰ ਨੇ ਸੁਟਾਨ ਦੇ ਪਰਿਵਾਰ ਦੇ ਹਵਾਲੇ ਤੋਂ ਬਿਆਨ ਜਾਰ ਕਰ ਕਿਹਾ, ''ਸਾਡੇ ਪਿਆਰੇ ਪਿਤਾ ਜੀ ਅਤੇ ਕੋਚ ਸੁਟਾਨ ਦਾ ਸ਼ਨੀਵਾਰ ਦੀ ਸ਼ਾਮ ਆਪਣੇ ਘਰ ਵਿਚ ਦਿਹਾਂਤ ਹੋ ਗਿਆ।''
ਸੁਟਾਨ ਕਰੀਬ 40 ਸਾਲਾਂ ਤਕ ਕਾਲਜ ਬਾਸਕਟਬਾਲ ਟੀਮ ਦੇ ਕੋਚ ਰਹੇ ਅਤੇ ਉਸ ਦੀ ਅਗਵਾਈ ਵਿਚ ਟੀਮ ਨੇ 806 ਵਾਰ ਜਿੱਤ ਹਾਸਲ ਕੀਤੀ। ਉਹ 2 ਵਾਰ ''ਐਸੋਸੀਏਟਿਡ ਪ੍ਰੈੱਸ ਕੋਚ ਆਫ ਦਿ ਈਅਰ'' ਚੁਣੇ ਗਏ ਅਤੇ ਉਹ ਪਹਿਲੇ ਅਜਿਹੇ ਕੋਚ ਸੀ ਜਿਸ ਨੇ ਐੱਨ. ਸੀ. ਏ. ਟੂਰਨਾਮੈਂਟ ਵਿਚ ਚਾਰ ਸਕੂਲਾਂ ਦੀ ਨੁਮਾਇੰਦਗੀ ਕੀਤੀ। ਸੁਟਾਨ ਨੂੰ ਅਪ੍ਰੈਲ ਵਿਚ ਨਾਈ ਸਮਿਥ ਮੈਮੋਰੀਅਲ ਬਾਸਕਟਬਾਲ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।
ਇਸ ਭਾਰਤੀ ਦਿੱਗਜ ਨੇ ਗੇਂਦ ’ਤੇ ਥੁੱਕ ਦੀ ਵਰਤੋਂ ’ਤੇ ਲੱਗੀ ਪਾਬੰਦੀ ’ਤੇ ਦਿੱਤਾ ਵੱਡਾ ਬਿਆਨ
NEXT STORY