ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਾਲ ਦੇ ਅੰਤ ਵਿਚ ਭਾਰਤ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ, ਮੀਡੀਆ ਤੇ ਪ੍ਰਸ਼ੰਸਕਾਂ ਦੇ ਭਾਰਤ ਵਿਚ ਪ੍ਰਵੇਸ਼ ਸਬੰਧੀ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ.ਬੀ.) ਤੇ ਇਸਦੇ ਮੁਖੀ ਅਹਿਸਾਨ ਮਨੀ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ ਹੈ।
ਇਹ ਖ਼ਬਰ ਪੜ੍ਹੋ- ਨਿਕਹਤ ਜ਼ਰੀਨ 2 ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਸੈਮੀਫਾਈਨਲ ’ਚ
ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਨੂੰ ਪੱਤਰ ਲਿਖ ਕੇ ਇਹ ਤੈਅ ਕੀਤਾ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਜਾਂ ਮੀਡੀਆ ਕਿਸੇ ਨੂੰ ਵੀ ਟੀ-20 ਵਿਸ਼ਵ ਕੱਪ ਲਈ ਭਾਰਤ ਆਉਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਬੀ. ਸੀ. ਸੀ. ਆਈ. ਨੇ ਕੇਂਦਰ ਸਰਕਾਰ ਦੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਓਲੰਪਿਕ ਕਮੇਟੀ ਨੂੰ ਇਹ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਟੀਮ ਨੂੰ ਬਹੁ ਦੇਸ਼ੀ ਖੇਡ ਪ੍ਰਤੀਯੋਗਿਤਾ ਲਈ ਭਾਰਤ ਵਿਚ ਪ੍ਰਵੇਸ਼ ਲਈ ਇਨਕਾਰ ਨਹੀਂ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ
ਜ਼ਿਕਰਯੋਗ ਹੈ ਕਿ ਯੂ. ਏ. ਈ. ਨੂੰ ਟੀ-20 ਵਿਸ਼ਵ ਕੱਪ 2021 ਲਈ ਬਦਲਵੇਂ ਆਯੋਜਨ ਸਥਾਨ ਲਈ ਰੱਖਿਆ ਗਿਆ ਹੈ। ਸਿਆਸੀ ਮਤਭੇਦਾਂ ਦੇ ਕਾਰਣ ਭਾਰਤ ਤੇ ਪਾਕਿਸਤਾਨ ਵਿਚਾਲੇ 2012 ਤੋਂ ਦੋ-ਪੱਖੀ ਕ੍ਰਿਕਟ ਬੰਦ ਹੈ, ਹਾਲਾਂਕਿ 2016 ਵਿਚ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਨੂੰ ਭਾਰਤ ਆਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ।
ਇਹ ਖ਼ਬਰ ਪੜ੍ਹੋ- ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਸ਼ੀਕੋਰੀ ਨੂੰ ਹਰਾ ਕੇ ਹੈਰਿਸ ਦੁਬਈ ਓਪਨ ਦੇ ਸੈਮੀਫਾਈਨਲ ’ਚ
NEXT STORY