ਸਪੋਰਟਸ ਡੈਸਕ : ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੀ ਜਾ ਰਹੀ ਤਿੰਨਾਂ ਮੈਚਾਂ ਦੀ ਵਨਡੇ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾ ਭਾਰਤੀ ਟੀਮ ਨੂੰ ਵੱਡੀ ਰਾਹਤ ਮਿਲੀ ਹੈ । ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਤੀਜੇ ਅਤੇ ਆਖਰੀ ਵਨਡੇ ਮੁਕਾਬਲੇ ਲਈ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ । ਦੋਵੇਂ ਟੀਮਾਂ ਦੇ ਵਿਚਾਲੇ ਸੀਰੀਜ਼ ਦਾ ਆਖਰੀ ਮੁਕਾਬਕਲਾ 20 ਜੂਨ ਨੂੰ ਚੇਨਈ ਵਿੱਚ ਖੇਡਿਆ ਜਾਵੇਗਾ ।
ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਫਿਲਹਾਲ ਸੀਰੀਜ਼ ਵਿੱਚ 2-0 ਨਾਲ ਬੜਤ ਬਣਾਈ ਹੋਈ ਹੈ, ਇਸ ਦੌਰਾਨ ਆਖਰੀ ਮੁਕਾਬਲੇ ਵਿੱਚ ਹਰਸ਼ਿਤ ਰਾਣਾ ਦੀ ਵਾਪਸੀ ਟੀਮ ਲਈ ਵੱਡੀ ਮਜ਼ਬੂਤੀ ਲੈ ਕੇ ਆਈ ਹੈ।
ਸੱਟ ਦੇ ਕਾਰਨ ਲੰਬੇ ਸਮੇ ਤੋਂ ਬਾਹਰ ਸੀ ਹਰਸ਼ਿਤ ਰਾਣਾ
ਹਰਸ਼ਿਤ ਰਾਣਾ ਫਰਵਰੀ 2026 ਤੋਂ ਬਾਅਦ ਕ੍ਰਿਕਟ ਤੋਂ ਦੂਰ ਸਨ। ਹਰਸ਼ਿਤ ਨੂੰ ਟੀ-20 ਵਰਲਡ ਕੱਪ 2026 ਤੋਂ ਪਹਿਲਾ ਖੇਡੇ ਗਏ ਅਭਿਆਸ ਮੈਚ ਦੌਰਾਨ ਸੱਟ ਲਗ ਗਈ ਸੀ । ਸੱਟ ਜ਼ਿਆਦਾ ਹੋਣ ਕਾਰਨ ਹਰਸ਼ਿਤ ਆਈ.ਪੀ.ਐਲ ਸੀਜ਼ਨ ਤੋਂ ਵੀ ਬਾਹਰ ਹੋ ਗਏ ਸਨ ।
ਹਾਲਾਂਕਿ ਹੁਣ ਹਰਸ਼ਿਤ ਬੈਂਗਲੁਰੂ ਸਥਿਤ ਬੀ.ਸੀ.ਸੀ.ਆਈ. ਸੇਂਟਰ ਆਫ ਐਕਸੀਲੇਂਸ ਵਿੱਚ ਆਪਣਈ ਰਿਹੈਬਿਲਿਟੇਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ । ਇਸ ਦੇ ਬਾਅਦ ਸੈਲੇਕਸ਼ਨ ਕਮੇਟੀ ਨੇ ਉਸ ਨੂੰ ਅਫਗਾਨਿਸਤਾਨ ਖਿਲਾਫ ਤੀਜੇ ਵਨਡੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ।
ਇੰਗਲੈਂਡ ਟੀਮ 'ਚੋਂ ਡ੍ਰਾਪ ਕੀਤੇ Ben Stokes ਦੀ ਵਾਪਸੀ, ਕਾਉਂਟੀ ਚੈਂਪੀਅਨਸ਼ਿਪ 'ਚ ਡਰਹਮ ਲਈ ਖੇਡਣਗੇ ਅਗਲਾ ਮੈਚ
NEXT STORY