ਸਪੋਰਟਸ ਡੈਸਕ— ਭਾਰਤ ’ਚ ਕੋਰੋਨਾ ਦੀ ਮਾਰ ਦੀ ਜ਼ਦ ’ਚ ਕੋਈ ਵੀ ਖੇਤਰ ਸੱਖਣਾ ਨਹੀਂ ਰਹਿ ਸਕਿਆ ਹੈ। ਇਸੇ ਤਰ੍ਹਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਕਈ ਟੀਮਾਂ ਦੇ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਕਾਰਨ ਆਈ. ਪੀ. ਐੱਲ. ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਇਸ ਦੇ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇਕ ਹੋਰ ਝਟਕਾ ਲੱਗਾ ਹੈ। ਆਈ. ਪੀ. ਐੱਲ. ਨੂੰ ਲੈ ਕੇ ਬਾਂਬੇ ਹਾਈ ਕੋਰਟ ’ਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹੁਣ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਵੀ ਹੋਏ ਕੋਰੋਨਾ ਪਾਜ਼ੇਟਿਵ
ਬਾਂਬੇ ਹਾਈ ਕੋਰਟ ’ਚ ਵਕੀਲ ਵੰਦਨਾ ਸ਼ਾਹ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਤੇ ਕੋਰੋਨਾ ਕਾਲ ’ਚ ਆਈ. ਪੀ. ਐੱਲ. ਦੇ ਆਯੋਜਨ ਲਈ ਬੀ. ਸੀ. ਸੀ. ਆਈ. ਤੋਂ ਇਕ ਹਜ਼ਾਰ ਕਰੋੜ ਰੁਪਏ ਦਾ ਹਰਜ਼ਾਨਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਆਈ. ਪੀ. ਐੱਲ. 2021 ਦੇ ਆਪਣੇ ਮੁਨਾਫ਼ੇ ’ਚੋਂ ਬੀ. ਸੀ. ਸੀ. ਆਈ. ਕੋਰੋਨਾ ਦਾ ਇਲਾਜ ਕਰ ਰਹੇ ਹਸਪਤਾਲਾਂ ਨੂੰ ਡੋਨੇਸ਼ਨ (ਦਾਨ) ਦੇਵੇ।
ਆਪਣੀ ਪਟੀਸ਼ਨ ’ਚ ਵਕੀਲ ਵੱਲੋਂ ਜਨਤਾ ਦੇ ਪ੍ਰਤੀ ਬੀ. ਸੀ. ਸੀ. ਆਈ. ਦੀ ਜਵਾਬਦੇਹੀ ’ਤੇ ਸਵਾਲ ਚੁੱਕਦਿਆਂ ਕਿਹਾ ਗਿਆ ਹੈ ਕਿ ਬੋਰਡ ਨੂੰ ਆਪਣੀ ਲਾਪਰਵਾਹੀ ਲਈ ਬਿਨਾ ਸ਼ਰਤ ਮੁਆਫ਼ੀ ਮੰਗਣ ਦਾ ਆਦੇਸ਼ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਉਹ ਖ਼ੁਦ ਖੇਡ ਦੇ ਪ੍ਰਸ਼ੰਸਕ ਹਨ, ਪਰ ਅਜਿਹੇ ਨਾਜ਼ੁਕ ਸਮੇਂ ’ਚ ਲੋਕਾਂ ਦੀ ਜਾਨ ਜ਼ਿਆਦਾ ਜ਼ਰੂਰੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਭਾਵੇਂ ਹੀ ਆਈ. ਪੀ. ਐੱਲ. ਖਿਡਾਰੀ ਤੇ ਕਰਮਚਾਰੀ ਬਾਇਓ-ਬਬਲ ’ਚ ਹੋਣ, ਕੋਰੋਨਾ ਵਾਇਰਸ ਨਾਲ ਇਨਫ਼ੈਕਸ਼ਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ’ਚ ਕੋਰੋਨਾ ਦਾ ਪ੍ਰਸਾਰ ਜ਼ਿਆਦਾ ਹੋਵੇਗਾ ਕਿਉਂਕਿ ਖਿਡਾਰੀ ਸਮਾਜਿਕ ਦੂਰੀ ਤੇ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ : ਸਾਬਕਾ ਆਸਟਰੇਲੀਆਈ ਕ੍ਰਿਕਟਰ ਨੂੰ ਅਗਵਾ ਕਰਕੇ ਕੀਤਾ ਗਿਆ ਟਾਰਚਰ, ਚਾਰ ਸ਼ਖ਼ਸ ਗਿ੍ਰਫ਼ਤਾਰ
ਪਟੀਸ਼ਨ ਦਾਇਰ ਹੋਣ ਤੋਂ ਥੋੜ੍ਹੀ ਦੇਰ ਬਾਅਦ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਨੂੰ ਟਾਲ ਦਿੱਤਾ। ਪਰ ਇਸ ਦੇ ਬਾਵਜੂਦ ਵਕੀਲ ਵੰਦਨਾ ਸ਼ਾਹ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਦੇ ਟਲਣ ਦੇ ਬਾਅਦ ਵੀ ਉਹ ਕੋਰਟ ਤੋਂ ਬੀ. ਸੀ. ਸੀ. ਆਈ. ਨੂੰ 1000 ਕਰੋੜ ਰੁਪਏ ਦਾ ਹਰਜ਼ਾਨਾ ਤੇ ਬਿਨਾ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕਰੇਗੀ। ਇਸ ਪਟੀਸ਼ਨ ’ਤੇ ਬਾਂਬੇ ਹਾਈ ਕੋਰਟ ’ਚ ਵੀਰਵਾਰ (6 ਮਈ) ਨੂੰ ਸੁਣਵਾਈ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹੁਣ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਵੀ ਹੋਏ ਕੋਰੋਨਾ ਪਾਜ਼ੇਟਿਵ
NEXT STORY