ਨਵੀਂ ਦਿੱਲੀ— ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਵਰਿੰਦਰ ਸਹਿਵਾਗ ਨੂੰ ਭਾਰਤੀ ਟੀਮ ਦੇ ਕੋਚ ਅਹੁਦੇ ਲਈ ਅਪਲਾਈ ਕਰਨ ਲਈ ਕਿਹਾ ਹੈ। ਜਦਕਿ ਵਰਤਮਾਨ ਕੋਚ ਅਨਿਲ ਕੁੰਬਲੇ ਹਨ ਜਿਨ੍ਹਾਂ ਦਾ ਕਰਾਰ ਇਸ ਮਹੀਨੇ ਖਤਮ ਹੋ ਰਿਹਾ ਹੈ। ਕੰਬਲੇ ਨੇ ਉਮੀਦ ਕੀਤੀ ਹੈ ਕਿ ਉਨ੍ਹਾਂ ਦਾ ਕਰਾਰ ਵਧਾਇਆ ਜਾਵੇਗਾ। ਉੱਥੇ ਹੀ ਇਸ ਸੰਬੰਧ 'ਚ ਪੁੱਛੇ ਜਾਣ 'ਤੇ ਸਹਿਵਾਗ ਨੇ ਕਿਹਾ ਕਿ ਹੁਣ ਤੱਕ ਕਿਸੇ ਨੇ ਕੋਚ ਲਈ ਅਪਲਾਈ ਕਰਨ ਲਈ ਨਹੀਂ ਕਿਹਾ ਹੈ। ਅਨਿਲ ਕੁੰਬਲੇ ਦੇ ਰਹਿੰਦੇ ਭਾਰਤੀ ਟੀਮ ਨੇ ਲਗਾਤਾਰ 5 ਟੈਸਟ ਸੀਰੀਜ਼ ਜਿੱਤੀਆਂ ਹਨ, ਤੇ ਭਾਰਤੀ ਟੀਮ ਨੰਬਰ ਇਕ ਦਾ ਸਥਾਨ ਪ੍ਰਾਪਤ ਕਰ ਚੁੱਕੀ ਹੈ। 100 ਫੀਸਦੀ ਰਿਕਾਰਡ ਦੇ ਬਾਵਜੂਦ ਬੀ.ਸੀ.ਸੀ.ਆਈ. ਨੇ ਪਿਛਲੇ ਹਫਤੇ ਕੋਚ ਦੇ ਅਹੁਦੇ ਲਈ ਐਪਲੀਕੇਸ਼ਨ ਮੰਗੇ ਹਨ।ਇਕ ਚੋਟੀ ਦੇ ਬੀ.ਸੀ.ਸੀ.ਆਈ. ਅਧਿਕਾਰੀ ਮੁਤਾਬਕ, ਅਸੀਂ ਆਈ.ਪੀ.ਐੱਲ. ਦੌਰਾਨ ਸਹਿਵਾਗ ਨਾਲ ਗੱਲ-ਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਕੋਚ ਅਹੁਦੇ ਲਈ ਅਪਲਾਈ ਕਰਨ ਲਈ ਕਿਹਾ ਸੀ। ਪਰ ਉਹ ਇਸ ਦੌੜ 'ਚ ਇਕੱਲੇ ਨਹੀਂ ਹੋਣਗੇ। ਹੋਰ ਸਾਬਕਾ ਕ੍ਰਿਕਟਰ ਵੀ ਇਸ ਦੇ ਲਈ ਅਪਲਾਈ ਕਰਨਗੇ।
ਜਦੋਂ ਸਚਿਨ ਤੇਂਦੁਲਕਰ ਨੇ ਭਾਰਤ ਖਿਲਾਫ ਪਾਕਿਸਤਾਨ ਵੱਲੋਂ ਖੇਡਿਆ ਮੈਚ
NEXT STORY