ਨਵੀਂ ਦਿੱਲੀ- ਆਲ ਇੰਡੀਆ ਟੈਨਿਸ ਸੰਘ ਦੇ ਪ੍ਰਧਾਨ ਅਨਿਲ ਜੈਨ ਖਿਲਾਫ ਪ੍ਰਸਤਾਵਿਤ ਬੇਭਰੋਸਗੀ ਮਤਾ ਵਾਪਸ ਲੈ ਲਿਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਏਆਈਟੀਏ ਨਾਲ ਸਬੰਧਤ ਅੱਠ ਰਾਜ ਟੈਨਿਸ ਐਸੋਸੀਏਸ਼ਨਾਂ ਨੇ ਜੈਨ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦਾ ਫੈਸਲਾ ਕੀਤਾ ਸੀ। ਇਸ ਦੇ ਲਈ ਸ਼ਨੀਵਾਰ ਨੂੰ ਮਹਾਸਭਾ ਦੀ ਅਸਾਧਾਰਨ ਬੈਠਕ ਬੁਲਾਈ ਗਈ ਸੀ। ਇਸ ਨੂੰ ਰੋਕਣ ਲਈ ਜੈਨ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ ਪਰ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀਆਂ ਭਰਨ ਵਾਲੇ ਕਈ ਉਮੀਦਵਾਰਾਂ ਨੇ ਖੇਡ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਸੂਤਰ ਨੇ ਕਿਹਾ, "ਅਵਿਸ਼ਵਾਸ ਪ੍ਰਸਤਾਵ ਵਾਪਸ ਲੈ ਲਿਆ ਗਿਆ ਹੈ, ਇਸ ਲਈ ਈਜੀਐੱਮ ਦੀ ਕੋਈ ਲੋੜ ਨਹੀਂ ਹੈ।" ਭਾਜਪਾ ਦੇ ਰਾਜ ਸਭਾ ਮੈਂਬਰ ਜੈਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਵਿਦੇਸ਼ੀ ਦੌਰਿਆਂ 'ਤੇ ਕੀਤੇ ਨਿੱਜੀ ਖਰਚਿਆਂ ਨੂੰ ਮਹਾਸੰਘ ਦੇ ਖਰਚਿਆਂ 'ਚ ਪਾ ਦਿੱਤਾ। ਅਸਾਮ, ਗੁਜਰਾਤ, ਜੰਮੂ-ਕਸ਼ਮੀਰ, ਹਰਿਆਣਾ, ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ ਅਤੇ ਤ੍ਰਿਪੁਰਾ ਦੀਆਂ ਸੂਬਾਈ ਯੂਨੀਅਨਾਂ ਨੇ ਬੇਭਰੋਸਗੀ ਮਤਾ ਲਿਆਉਣ ਦਾ ਫੈਸਲਾ ਕੀਤਾ ਸੀ।
33 ਕਰੋੜ ਨਾਲ ਸ਼ੁਰੂ ਹੋ ਸਕਦੈ ਬਰਲਟਨ ਪਾਰਕ ਸਪੋਰਟਸ ਹੱਬ ਦਾ ਪਹਿਲਾ ਫੇਜ਼
NEXT STORY