ਨਵੀਂ ਦਿੱਲੀ (ਇੰਟ.)- ਬੀ.ਸੀ.ਸੀ.ਆਈ. ਨੇ ਟੀ-20 ਵਿਸ਼ਵ ਕੱਪ ਲਈ ਭਾਰਤ ਦੇ 9 ਵੈਨਿਊ ਨੂੰ ਸ਼ਾਰਟਲਿਸਟ ਕੀਤਾ ਹੈ, ਜਿੱਥੇ ਮਹਾਮੁਕਾਬਲੇ ਮੈਚ ਖੇਡੇ ਜਾਣਗੇ। ਰਿਪੋਰਟ ਮੁਤਾਬਕ ਬੀ.ਸੀ.ਸੀ.ਆਈ. ਦੀ ਐਪੇਕਸ ਕੌਂਸਲ ਦੀ ਮੀਟਿੰਗ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ, ਬੀ.ਸੀ.ਸੀ.ਆਈ. ਨੇ ਜੋ 9 ਵੈਨਿਊ ਨੂੰ ਟੀ-20 ਵਿਸ਼ਵ ਕੱਪ ਦੇ ਮੈਚਾਂ ਲਈ ਚੁਣਿਆ ਹੈ ਉਹ ਹਨ ਮੁੰਬਈ, ਦਿੱਲੀ, ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਧਰਮਸ਼ਾਲਾ, ਅਹਿਮਦਾਬਾਦ ਅਤੇ ਲਖਨਊ ਸ਼ਹਿਰ। ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- MI vs SRH : ਮੁੰਬਈ ਨੇ ਹੈਦਰਾਬਾਦ ਨੂੰ ਦਿੱਤਾ 151 ਦੌੜਾਂ ਦਾ ਟੀਚਾ
ਜ਼ਿਕਰਯੋਗ ਹੈ ਕਿ 2016 ਵਿਚ ਟੀ-20 ਵਿਸ਼ਵ ਕੱਪ ਭਾਰਤ ਵਿਚ ਖੇਡਿਆ ਗਿਆ ਸੀ। ਉਸ ਦੌਰਾਨ ਬੀ.ਸੀ.ਸੀ.ਆਈ. ਨੇ 7 ਵੈਨਿਊ ਵਿਚ ਟੂਰਨਾਮੈਂਟ ਦੇ ਮੈਚ ਕਰਾਏ ਸਨ। ਇਸ ਵਾਰ 9 ਵੈਨਿਊ ਨੂੰ ਚੁਣਿਆ ਗਿਆ ਹੈ।
ਦੱਸ ਦਈਏ ਕਿ 2016 ਵਿਚ ਨਾਗਪੁਰ ਅਤੇ ਮੋਹਾਲੀ ਵਿਚ ਵੀ ਮੈਚ ਕਰਵਾਏ ਗਏ ਸਨ ਪਰ ਇਸ ਵਾਰ ਇਨ੍ਹਾਂ ਦੋ ਵੈਨਿਊ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਇਨ੍ਹਾਂ ਦੀ ਥਾਂ ਹੈਦਰਾਬਾਦ ਅਤੇ ਅਹਿਮਦਾਬਾਦ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਟੀ-20 ਵਿਸ਼ਵ ਕੱਪ ਵਿਚ 16 ਟੀਮਾਂ ਹਿੱਸਾ ਲੈ ਰਹੀਆਂ ਹਨ।
ਇਹ ਵੀ ਪੜ੍ਹੋ-‘ਅਫਗਾਨਿਸਤਾਨ ’ਚ ਵਧਾਈ ਜਾ ਸਕਦੀ ਹੈ ਅਮਰੀਕੀ ਫੌਜੀਆਂ ਦੀ ਗਿਣਤੀ : ਪੈਂਟਾਗਨ'
ਕੋਰੋਨਾ ਵਾਇਰਸ ਕਾਰਣ 2020 ਵਿਚ ਟੀ-20 ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਸੀ ਜੋ ਆਸਟ੍ਰੇਲੀਆ ਵਿਚ ਹੋਣਾ ਸੀ ਪਰ ਬਾਅਦ ਵਿਚ ਆਈ.ਸੀ.ਸੀ. ਨੇ ਵਿਸ਼ਵ ਕੱਪ ਨੂੰ ਭਾਰਤ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਵਿਚ ਭਾਰਤ ਦੀ ਸਥਿਤੀ ਕੋਰੋਨਾ ਵਾਇਰਸ ਨੂੰ ਲੈ ਕੇ ਖਰਾਬ ਚੱਲ ਰਹੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਅਕਤੂਬਰ-ਨਵੰਬਰ ਦੇ ਸਮੇਂ ਭਾਰਤ ਵਿਚ ਕੋਰੋਨਾ ਦੀ ਸਥਿਤੀ ਵਿਚ ਸੁਧਾਰ ਹੋਵੇਗਾ ਅਤੇ ਵਿਸ਼ਵ ਕੱਪ ਦੇ ਮੈਚ ਨੂੰ ਬਿਨਾਂ ਕਿਸੇ ਮੁਸ਼ਕਲ ਹਾਲਾਤ ਦੇ ਆਯੋਜਿਤ ਕੀਤਾ ਜਾਵੇਗਾ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
MI vs SRH : ਮੁੰਬਈ ਨੇ 13 ਦੌੜਾਂ ਨਾਲ ਹੈਦਰਾਬਾਦ ਨੂੰ ਹਰਾਇਆ
NEXT STORY