ਤਿਰੂਅਨੰਤਪੁਰਮ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਮੈਚ ਮੰਗਲਵਾਰ ਨੂੰ ਖੇਡਿਆ ਗਿਆ। ਜਿਸ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਟੀ-20 ਸੀਰੀਜ਼ 'ਚ ਭਾਰਤ ਨੇ 2-1 ਨਾਲ ਕਬਜ਼ਾ ਕਰ ਲਿਆ ਹੈ। ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਵਿਰਾਟ ਕੋਹਲੀ ਤੋਂ ਪਹਿਲਾਂ ਇਹ ਉਪਲੱਬਧੀ ਕਿਸੇ ਵੀ ਕਪਤਾਨ ਨੇ ਹਾਸਲ ਨਹੀਂ ਕੀਤੀ ਸੀ।
1. ਸ਼ਾਨਦਾਰ ਗੇਂਦਬਾਜ਼ੀ ਤੇ ਫੀਲਡਿੰਗ
ਭਾਰਤੀ ਟੀਮ ਦੀ ਜਿੱਤ 'ਚ ਸਭ ਤੋਂ ਵਧੀਆ ਯੋਗਦਾਨ ਗੇਂਦਬਾਜ਼ਾਂ 'ਤੇ ਫੀਲਡਿੰਗ ਦਾ ਰਿਹਾ ਹੈ। ਭਾਰਤੀ ਟੀਮ ਦੇ ਲਈ ਪਹਿਲਾ ਵਿਕਟ ਭੁਵਨੇਸ਼ਵਰ ਕੁਮਾਰ ਨੇ ਹਾਸਲ ਕੀਤਾ। ਇਸ ਤੋਂ ਬਾਅਦ ਦੂਜਾ ਓਵਰ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਮਨਰੋ ਦਾ ਸ਼ਾਨਦਾਰ ਕੈਚ ਰੋਹਿਤ ਸ਼ਰਮਾ ਨੇ ਕੀਤਾ, ਜੋ ਭਾਰਤ ਨੂੰ ਦੂਜਾ ਵਿਕਟ ਹਾਸਲ ਹੋਇਆ। ਇਕ ਸਮਾਂ ਇਸ ਤਰ੍ਹਾਂ ਦਾ ਆਇਆ ਜਦੋਂ ਨਿਊਜ਼ੀਲੈਂਡ ਨੂੰ ਆਖਰੀ ਓਵਰ 'ਚ 6 ਗੇਂਦਾਂ 'ਤੇ 19 ਦੌੜਾਂ ਦੀ ਜਰੂਰ ਸੀ ਪਰ ਨਿਊਜ਼ੀਲੈਂਡ ਦੀ ਟੀਮ ਟੀਚਾ ਹਾਸਲ ਨਹੀਂ ਕਰ ਸਕੀ 'ਤੇ ਇਹ ਮੈਚ ਭਾਰਤ ਨੇ 6 ਦੌੜਾਂ ਨਾਲ ਜਿੱਤ ਲਿਆ।
2. ਵਿਰਾਟ ਦੀ ਵਧੀਆ ਕਪਤਾਨੀ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਟੀ-20 ਦੇ ਆਖਰੀ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਰਾਟ ਕੋਹਲੀ ਨੇ ਜਿਸ ਤਰ੍ਹਾਂ ਨਾਲ ਆਪਣੇ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਉਸ ਨੇ ਸਭ ਅੰਤਰ ਕਰ ਦਿੱਤਾ। ਭੁਵਨੇਸ਼ਵਰ, ਚਹਲ, ਕੁਲਦੀਪ ਤੇ ਹਾਰਦਿਕ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਵਿਰਾਟ ਦੇ ਫੈਸਲਿਆਂ ਨੂੰ ਠੀਕ ਸਾਬਤ ਕਰ ਦਿੱਤਾ।
3. ਨਿਊਜ਼ੀਲੈਂਡ ਦੀ ਕਮਜ਼ੋਰ ਰਣਨੀਤੀ
8 ਓਵਰਾਂ ਦੇ ਇਸ ਛੋਟੇ ਮੈਚ 'ਚ ਨਿਊਜ਼ੀਲੈਂਡ ਭਾਰਤੀ ਟੀਮ ਨੂੰ 67 ਦੌੜਾਂ 'ਤੇ ਰੋਕਣ 'ਚ ਕਾਮਯਾਬ ਰਹੀ ਸੀ ਉਸ ਨੂੰ ਜਿੱਤ ਲਈ ਸਿਰਫ 48 ਗੇਂਦਾਂ 'ਚ 68 ਦੌੜਾਂ ਦੀ ਜਰੂਰਤ ਸੀ। ਨਿਊਜ਼ੀਲੈਂਡ ਨੂੰ ਉਮੀਦ ਸੀ ਕਿ ਇਹ ਟੀਚਾ ਹਾਸਲ ਕਰ ਲਵਾਗੇ ਪਰ ਅੱਗੇ ਦੇ ਲਈ ਰਸਤਾ ਅਸਾਨ ਹੋ ਜਾਵੇਗਾ। ਭਾਰਤੀ ਟੀਮ ਦੇ ਗੇਂਦਬਾਜ਼ਾਂ ਦੀ ਵਧੀਆਂ ਗੇਂਦਾਂ ਦੇ ਅੱਗੇ ਨਿਊਜ਼ੀਲੈਂਡ ਦੇ ਬੱਲੇਬਾਜ਼ ਟਿੱਕ ਨਾ ਸਕੇ ਤੇ ਸ਼ਾਟ ਖੇਡਦੇ ਆਊਟ ਹੋ ਗਏ। ਨਿਊਜ਼ੀਲੈਂਡ ਦੀ ਟੀਮ 8 ਓਵਰਾਂ 'ਚ 61 ਦੌੜਾਂ ਹੀ ਬਣਾ ਸਕੀ 'ਤੇ ਭਾਰਤ ਨੇ 6 ਦੌੜਾਂ ਨਾਲ ਜਿੱਤ ਹਾਸਲ ਕਰਕੇ ਸੀਰੀਜ਼ ਆਪਣੇ ਨਾਂ ਕੀਤੀ।
ਫਾਈਨਲ ਵਿਚ ਆਪਣਾ ਸਰਵਸ੍ਰੇਸ਼ਠ ਦੇਵਾਂਗੀ : ਮੈਰੀਕਾਮ
NEXT STORY