ਸਪੋਰਟਸ ਡੈਸਕ : ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਐਤਵਾਰ ਨੂੰ ਦੋਹਾ ਦੇ ਲੁਸੇਲ ਸਟੇਡੀਅਮ 'ਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕੀਤਾ। ਉਸ ਦੇ ਨਾਲ ਸਪੇਨ ਦੇ ਸਾਬਕਾ ਗੋਲਕੀਪਰ ਅਤੇ ਕਪਤਾਨ ਇਕਰ ਕੈਸਿਲਸ ਵੀ ਸਨ। ਦੀਪਿਕਾ, ਜਿਸ ਨੂੰ ਮਈ 2022 ਵਿੱਚ ਲਗਜ਼ਰੀ ਬ੍ਰਾਂਡ ਲੁਈਸ ਵਿਟਨ ਦੀ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਸੀ, ਨੇ ਟਰਾਫੀ ਦਾ ਉਦਘਾਟਨ ਕੀਤਾ, ਜੋ ਫਾਈਨਲ ਦੇ ਜੇਤੂ ਨੂੰ ਸੌਂਪੀ ਗਈ ਸੀ।
ਟਰਾਫੀ ਇਕ ਕੇਸ ਵਿੱਚ ਲਿਆਂਦੀ ਗਈ ਸੀ, ਜਿਸ ਨੂੰ ਕੈਸਿਲਸ ਨੇ ਚੁੱਕਿਆ ਸੀ। 6.175 ਕਿਲੋਗ੍ਰਾਮ ਵਜ਼ਨ ਵਾਲਾ ਕੇਸ 18 ਕੈਰਟ ਸੋਨੇ ਅਤੇ ਮੈਲਾਚਾਈਟ ਤੋਂ ਬਣਾਇਆ ਗਿਆ ਹੈ। ਇਹ ਫੀਫਾ ਵਿਸ਼ਵ ਕੱਪ ਟਰਾਫੀ ਦੀ ਸੁਰੱਖਿਆ ਅਤੇ ਆਵਾਜਾਈ ਲਈ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰੇਲਵੇ ਜੂਨ 2023 ਤੱਕ ਵੰਦੇ ਮੈਟਰੋ ਟ੍ਰੇਨ ਕਰੇਗਾ ਸ਼ੁਰੂ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦਿੱਤੀ ਜਾਣਕਾਰੀ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
FIFA ਵਿਸ਼ਵ ਕੱਪ ਚੈਂਪੀਅਨ ਬਣਨ ’ਤੇ PM ਮੋਦੀ ਨੇ ਅਰਜਨਟੀਨਾ ਨੂੰ ਦਿੱਤੀ ਵਧਾਈ
NEXT STORY