ਪੁਣੇ–ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਆਪਣੇ ਆਖਰੀ ਲੀਗ ਮੈਚ ਤੋਂ ਪਹਿਲਾਂ ਨੀਦਰਲੈਂਡ ਨੇ ਆਪਣੀ ਟੀਮ ਵਿਚ ਬਦਲਾਅ ਕੀਤਾ ਹੈ। ਨੀਦਰਲੈਂਡ ਨੇ ਤੇਜ਼ ਗੇਂਦਬਾਜ਼ ਰਿਯਾਨ ਕਲੇ ਨੂੰ ਪਿੱਠ ਦੀ ਸੱਟ ਕਾਰਨ 15 ਖਿਡਾਰੀਆਂ ਦੀ ਟੀਮ ਵਿਚੋਂ ਹਟਾ ਦਿੱਤਾ ਹੈ ਤੇ ਨਾਲ ਹੀ ਨੌਜਵਾਨ ਬੱਲੇਬਾਜ਼ ਨੋਆ ਕ੍ਰੋਜ ਨੂੰ ਟੂਰਨਾਮੈਂਟ ਦੇ ਆਖਰੀ ਮੁਕਾਬਲੇ ਲਈ ਆਖਰੀ-11 ਵਿਚ ਸ਼ਾਮਲ ਕੀਤਾ ਹੈ। ਇਸ ਬਦਲਾਅ ਨੂੰ ਟੂਰਨਾਮੈਂਟ ਮੁਕਾਬਲੇ ਦੀ ਤਕਨੀਕੀ ਕਮੇਟੀ ਨੇ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਭਾਰਤ ਵਿਰੁੱਧ ਮੁਕਾਬਲੇ ਵਿਚ ਨੀਦਰਲੈਂਡ ਦੀ ਸੰਭਾਵਿਤ ਟੀਮ ਇਹ ਹੋ ਸਕਦੀ ਹੈ-ਸਕਾਟ ਐਡਵਰਡਸ (ਕਪਤਾਨ), ਮੈਕਸ ਓ ਡੌਡ, ਬਾਸ ਡੀ ਲੀਡੇ, ਵਿਕਰਮ ਸਿੰਘ, ਤੇਜਾ ਨਿਦਾਮਨੁਰੂ, ਪਾਲ ਵੈਨ ਮੀਕਰੇਨ, ਕੌਲਿਨ ਐਕਰਮੈਨ, ਰੂਲੋਫ ਵੈਨ ਡੇਰ ਮਰਵੇ, ਲੋਗਾਨ ਵੈਨ ਬੀਕ, ਆਰੀਅਨ ਦੱਤ, ਨੋਆ ਕ੍ਰਾਸ, ਵੇਸਲੀ ਬਰਰੇਸੀ, ਸ਼ਾਕਿਬ ਜੁਲਫਿਕਰ , ਸ਼ਾਰਿਜ ਅਹਿਮਦ, ਸਾਈਬ੍ਰੈਂਡ ਐਂਗਲਬ੍ਰੇਕਟ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬਜਰੰਗ ਨੂੰ ਅਪਰਾਧਿਕ ਮਾਣਹਾਨੀ ਮਾਮਲੇ ’ਚ ਮਿਲੀ ਜ਼ਮਾਨਤ
NEXT STORY