ਨਵੀਂ ਦਿੱਲੀ- ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਸਟੋਕਸ ਦੇ ਪਿਤਾ ਨੂੰ ਬ੍ਰੇਨ ਕੈਂਸਰ ਸੀ। ਨਿਊਜ਼ੀਲੈਂਡ 'ਚ ਜੰਮੇ ਬੇਨ ਸਟੋਕਸ ਦੇ ਪਿਤਾ ਗੇਡ ਸਟੋਕਸ ਰਗਬੀ ਦੇ ਖਿਡਾਰੀ ਸਨ ਤੇ ਕੋਚਿੰਗ ਦੇਣ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਇੰਗਲੈਂਡ ਗਏ ਸਨ ਪਰ ਆਪਣੇ ਆਖਰੀ ਦਿਨਾਂ 'ਚ ਸਟੋਕਸ ਦੇ ਪਿਤਾ ਨਿਊਜ਼ੀਲੈਂਡ 'ਚ ਹੀ ਸਨ। ਜਦੋਂ ਸਟੋਕਸ ਆਈ. ਪੀ. ਐੱਲ. ਖੇਡਣ ਦੁਬਈ ਪਹੁੰਚੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਨੇ ਹੀ ਉਸ ਨੂੰ ਆਈ. ਪੀ. ਐੱਲ. ਖੇਡਣ ਲਈ ਦੁਬਈ ਭੇਜਿਆ। ਪਿਤਾ ਦੇ ਕਹਿਣ 'ਤੇ ਹੀ ਉਹ ਆਈ. ਪੀ. ਐੱਲ. ਖੇਡਣ ਪਹੁੰਚੇ ਸਨ। ਦੱਸ ਦੇਈਏ ਕਿ ਜਦੋਂ ਵੀ ਸਟੋਕਸ ਸੈਂਕੜਾ ਲਗਾਉਂਦੇ ਸਨ ਤਾਂ ਪਿਤਾ ਨੂੰ ਸਮਰਪਿਤ ਕਰਨ ਲਈ ਆਪਣੀ ਉਂਗਲੀ ਮੋੜ ਕੇ ਉਨ੍ਹਾਂ ਨੂੰ ਯਾਦ ਕਰਦੇ ਸਨ।
ਸਟੋਕਸ ਦੇ ਪਿਤਾ ਆਪਣੇ ਸਮੇਂ 'ਚ ਰਗਬੀ ਦੇ ਖਿਡਾਰੀ ਸਨ। ਸਟੋਕਸ ਦੇ ਪਿਤਾ ਜਦੋਂ ਰਗਬੀ ਖੇਡਦੇ ਸਨ ਤਾਂ ਉਸ ਦੌਰਾਨ ਉਨ੍ਹਾਂ ਦੇ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖੇਡ ਦੇ ਮੈਦਾਨ ਤੋਂ ਬਾਹਰ ਬੈਠਣ ਦੇ ਲਈ ਕਿਹਾ ਗਿਆ ਪਰ ਸਟੋਕਸ ਦੇ ਪਿਤਾ ਨੇ ਆਪਣੇ ਖੇਡ ਦੇ ਕਰੀਅਰ ਨੂੰ ਲੰਬਾ ਖਿੱਚਣ ਲਈ ਉਸ ਜ਼ਖਮੀ ਉਂਗਲੀ ਨੂੰ ਕਟਵਾ ਲਿਆ ਸੀ। ਇਸ ਦੌਰਾਨ ਜਦੋਂ ਕਦੇ ਵੀ ਸਟੋਕਸ ਸੈਂਕੜੇ ਲਗਾਉਂਦੇ ਹਨ ਤਾਂ ਆਪਣੇ ਪਿਤਾ ਦੇ ਇਸ ਮੋਟੀਨੇਸ਼ਨਲ ਸਟੋਰੀ ਦੇ ਤਹਿਤ ਆਪਣੀ ਉਂਗਲੀ ਨੂੰ ਮੋੜ ਕੇ ਉਨ੍ਹਾਂ ਨੂੰ ਯਾਦ ਕਰ ਸਲਾਮੀ ਦਿੰਦੇ ਸਨ।
ਨੋਟ- ਬੇਨ ਸਟੋਕਸ ਦੇ ਪਿਤਾ ਦਾ ਹੋਇਆ ਦਿਹਾਂਤ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਕੋਰੋਨਾ ਦੇ ਕਾਰਣ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀਆਂ ਚੋਣਾਂ ਮੁਲਤਵੀ
NEXT STORY