ਸੈਂਚੂਰੀਅਨ : ਦੱਖਣੀ ਅਫਰੀਕਾ ਖਿਲਾਫ ਇੰਗਲੈਂਡ ਦੀ ਟੀਮ ਸੈਂਚੂਰੀਅਨ ਦੇ ਮੈਦਾਨ 'ਤੇ ਬਾਕਸਿੰਗ ਡੇਅ ਟੈਸਟ ਖੇਡ ਰਹੀ ਹੈ। ਇਸ ਮੈਚ ਵਿਚ ਦੋਵੇਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਦੌਰਾਨ ਇਕ ਅਜਿਹਾ ਪਲ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮਹਿਮਾਨ ਟੀਮ ਇੰਗਲੈਂਡ ਦੇ ਅੰਦਰ ਸਭ ਕੁੱਝ ਠੀਕ ਨਹੀਂ ਚਲ ਰਿਹਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਮੁਕਾਬਲੇ ਵਿਚ ਜੋ ਰੂਟ ਅਤੇ ਬਟਲਰ ਦੇ ਬੀਮਾਰ ਹੋਣ ਤੋਂ ਬਾਅਦ ਤੀਜੇ ਦਿਨ ਇੰਗਲੈਂਡ ਦੇ ਉਪ ਕਪਤਾਨ ਬੈਨ ਸਟੋਕਸ ਅਤੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਹਾਲਾਂਕਿ ਵੀਡੀਓ ਨੂੰ ਦੇਖ ਕੇ ਇਹ ਸਾਫ ਨਹੀਂ ਹੋ ਸਕਿਆ ਕਿ ਆਖਿਰ ਇਹ ਦੋਵੇਂ ਖਿਡਾਰੀ ਕਿਸ ਗੱਲ ਨੂੰ ਲੈ ਕੇ ਆਪਸ ਵਿਚ ਭਿੜੇ ਸੀ ਪਰ ਦੱਖਣੀ ਅਫਰੀਕਾ ਦੀ ਵਿਕਟ ਡਿੱਗਣ ਤੋਂ ਬਾਅਦ ਜਦੋਂ ਟੀਮ ਦੇ ਖਿਡਾਰੀ ਜਸ਼ਨ ਮਨਾਉਣ ਲਈ ਇਕੱਠੇ ਹੋਏ ਤਦ ਸਟੋਕਸ ਅਤੇ ਬ੍ਰਾਡ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ।
ਮੈਚ ਦੇ ਤੀਜੇ ਦਿਨ ਡ੍ਰਿੰਕਸ ਬ੍ਰੇਕ ਦੌਰਾਨ ਦੋਵੇਂ ਸਟੋਕਸ ਅਤੇ ਬ੍ਰਾਡ ਇਕ ਦੂਜੇ ਨਾਲ ਗੁੱਸੇ ਨਾਲ ਗੱਲ ਕਰਦੇ ਦਿਸੇ। ਕੁਮੈਂਟਰੀ ਕਰ ਰਹੇ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਕਿ ਟੀਮ ਹਡਲ ਦੌਰਾਨ ਬ੍ਰਾਡ ਨੇ ਕੁੱਝ ਅਜਿਹਾ ਕਿਹਾ ਜਿਸ ਤੋਂ ਸਟੋਕਸ ਨਾਰਾਜ਼ ਦਿਸ ਰਹੇ ਹਨ। ਉੱਥੇ ਹੀ ਨਾਸਿਰ ਦੇ ਨਾਲ ਕੁਮੈਂਟਰੀ ਕਰ ਰਹੇ ਵਿੰਡੀਜ਼ ਦੇ ਸਾਬਕਾ ਧਾਕੜ ਖਿਡਾਰੀ ਮਾਈਕਲ ਹੋਲਡਿੰਗ ਨੇ ਕਿਹਾ ਕਿ ਦੋਵੇਂ ਦੋਸਤਾਂ ਦੀ ਤਰ੍ਹਾਂ ਤਾਂ ਗੱਲ ਨਹੀਂ ਕਰ ਰਹੇ। ਮੈਨੂੰ ਨਹੀਂ ਪਤਾ ਕਿਸ ਨੇ ਸ਼ੁਰੂਆਤ ਕੀਤੀ ਪਰ ਮੈਂ ਚਾਹੁੰਦਾ ਹਾਂ ਕਿ ਇਹ ਜਲਦੀ ਖਤਮ ਹੋ ਜਾਵੇ।
Bye-Bye 2019 : ਭਾਰਤੀ ਹਾਕੀ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ, ਕਟਾਇਆ ਓਲੰਪਿਕ ਟਿਕਟ
NEXT STORY