ਮੈਡ੍ਰਿਡ- ਰੀਆਲ ਮੈਡ੍ਰਿਡ ਨੇ ਪਿਛਲੇ ਚੈਂਪੀਅਨ ਚੇਲਸੀ ਦੀ ਸ਼ਾਨਦਾਰ ਵਾਪਸੀ ਦੇ ਬਾਵਜੂਦ ਕੁਆਰਟਰ ਫਾਈਨਲ 'ਚ 5-4 ਦੇ ਕੁੱਲ ਸਕੋਰ ਨਾਲ ਜਿੱਤ ਦਰਜ ਕਰ ਕੇ ਚੈਂਪੀਅਨਜ਼ ਲੀਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਕ੍ਰੀਮ ਬੇਂਜੇਮਾ ਦੀ ਹੈਟ੍ਰਿਕ ਨਾਲ ਪਹਿਲੇ ਪੜਾਅ 'ਚ 3-1 ਦੀ ਜਿੱਤ ਦਰਜ ਕਰਨੀ ਵਾਲੀ ਰੀਆਲ ਮੈਡ੍ਰਿਡ ਨੂੰ ਮੰਗਲਵਾਰ ਨੂੰ ਸੈਂਟੀਆਗੋ ਬਰਨਾਬੂ ਸਟੇਡੀਅਮ 'ਚ ਹਾਲਾਂਕਿ ਦੂਜੇ ਮੈਚ ਵਿਚ 2-3 ਨਾਲ ਹਾਰ ਮਿਲੀ ਪਰ ਬੇਜੇਂਮਾ (96ਵੇਂ ਮਿੰਟ) ਨੇ ਮੰਗਲਵਾਰ ਨੂੰ ਵਾਧੂ ਸਮੇਂ 'ਚ ਫੈਸਲਾਕੁੰਨ ਗੋਲ ਕਰ ਕੇ ਸਪੈਨਿਸ਼ ਕਲੱਬ ਨੂੰ 5-4 ਦੇ ਕੁਲ ਸਕੋਰ ਨਾਲ ਸੈਮੀਫਾਈਨਲ 'ਚ ਪਹੁੰਚਾ ਦਿੱਤਾ। ਬੇਂਜੇਮਾ ਨੇ ਰਾਊਂਡ 16 ਵਿਚ ਵੀ ਰੀਆਲ ਮੈਡ੍ਰਿਡ ਦੀ ਪੇਰੀਸ ਸੇਂਟ ਜਰਮੇਨ ਉੱਤੇ 3-1 ਦੀ ਜਿੱਤ 'ਚ ਦੂਜੇ ਹਾਫ ਵਿਚ ਹੈਟ੍ਰਿਕ ਲਾ ਕੇ ਅਹਿਮ ਭੂਮਿਕਾ ਅਦਾ ਕੀਤੀ ਸੀ, ਜਦੋਂਕਿ ਟੀਮ ਪੇਰੀਸ 'ਚ 0-1 ਨਾਲ ਹਾਰ ਗਈ ਸੀ। ਬੇਂਜੇਮਾ ਨੇ ਚੈਂਪੀਅਨਜ਼ ਲੀਗ ਦੇ ਇਸ ਸੈਸ਼ਨ ਵਿਚ 12ਵਾਂ ਗੋਲ ਵਾਧੂ ਸਮੇਂ ਵਿਚ 6 ਮਿੰਟ ਤੋਂ ਬਾਅਦ ਵਿਨਿਸੀਅਸ ਜੂਨੀਅਰ ਦੇ ਕ੍ਰਾਸ 'ਤੇ ਹੈਡਰ ਨਾਲ ਕੀਤਾ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਚੇਲਸੀ ਨੇ ਮੈਸਨ ਮਾਊਂਟ ਦੇ 15ਵੇਂ, ਐਂਟੋਨਿਓ ਰੂਡੀਗਰ ਦੇ 51ਵੇਂ ਅਤੇ ਟਿਮੋ ਵਰਨਰ ਦੇ 75ਵੇਂ ਮਿੰਟ 'ਚ ਕੀਤੇ ਗੋਲ ਨਾਲ ਵਾਧਾ ਬਣਾ ਲਿਆ ਸੀ। ਰਿਆਲ ਮੈਡ੍ਰਿਡ ਦੀ ਟੀਮ 0-3 ਨਾਲ ਪਛੜ ਰਹੀ ਸੀ ਪਰ ਸਥਾਨਾਪੰਨ ਰੋਡ੍ਰਿਗੋ ਨੇ 80ਵੇਂ ਮਿੰਟ ਵਿਚ ਗੋਲ ਕਰ ਕੇ ਦੋਵਾਂ ਟੀਮਾਂ ਨੂੰ ਗੋਲ ਦੇ ਮਾਮਲੇ 'ਚ ਮੁਕਾਬਲਾ (4-4) 'ਤੇ ਲਿਆ ਦਿੱਤਾ, ਜਿਸ ਨਾਲ ਉਸ ਦਾ ਪਿਛਲੇ 12 ਸਾਲਾਂ ਵਿਚ 10ਵੀਂ ਵਾਰ ਅੰਤਿਮ ਚਾਰ 'ਚ ਜਗ੍ਹਾ ਬਣਾਉਣ ਦਾ ਰਸਤਾ ਬਣਿਆ। ਰਿਆਲ ਮੈਡ੍ਰਿਡ ਦਾ ਸਾਹਮਣਾ ਹੁਣ ਸੈਮੀਫਾਈਨਲ ਵਿਚ ਮੈਨਚੈਸਟਰ ਸਿਟੀ ਜਾਂ ਐਟਲੈਟਿਕੋ ਮੈਡ੍ਰਿਡ ਨਾਲ ਹੋਵੇਗਾ, ਜੋ ਬੁੱਧਵਾਰ ਨੂੰ ਸਪੇਨ ਦੀ ਰਾਜਧਾਨੀ 'ਚ ਦੂਜੇ ਪੜਾਅ ਦਾ ਮੈਚ ਖੇਡਣਗੇ।
ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
NEXT STORY