ਬੈਂਗਲੁਰੂ- ਇੰਡੀਅਨ ਸੁਪਰ ਲੀਗ ਦੇ ਮੌਜੂਦਾ ਸੈਸ਼ਨ ’ਚ ਖਰਾਬ ਪ੍ਰਦਰਸ਼ਨ ਕਾਰਨ ਬੈਂਗਲੁਰੂ ਐੱਫ. ਸੀ. ਨੇ ਸ਼ਨੀਵਾਰ ਨੂੰ ਮੁੱਖ ਕੋਚ ਸਿਮੋਨ ਗ੍ਰੈਸਨ ਅਤੇ ਸਹਾਇਕ ਕੋਚ ਨੀਲ ਮੈਕਡੋਨਾਲਡ ਨਾਲ ਸਬੰਧ ਤੋੜਨ ਦਾ ਫ਼ੈਸਲਾ ਕੀਤਾ। ਨਵੇਂ ਮੁੱਖ ਕੋਚ ਦੀ ਨਿਯੁਕਤੀ ਤਕ ਭਾਰਤ ਦਾ ਸਾਬਕਾ ਖਿਡਾਰੀ ਰੇਨੇਡੀ ਸਿੰਘ ਇਸ ਜ਼ਿੰਮੇਵਾਰੀ ਨੂੰ ਨਿਭਾਵੇਗਾ। ਕਲੱਬ ਨੇ ਸ਼ੁੱਕਰਵਾਰ ਨੂੰ ਆਪਣੇ ਪਿਛਲੇ ਮੈਚ ’ਚ ਮੁੰਬਈ ਐੱਫ. ਸੀ. ਖ਼ਿਲਾਫ਼ 0-4 ਦੀ ਵੱਡੀ ਹਾਰ ਤੋਂ ਬਾਅਦ ਕੋਚਿੰਗ ਸਟਾਫ ਨਾਲ ਵੱਖਰਾਅ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
ਗ੍ਰੈਸਨ ਦੀ ਦੇਖ-ਰੇਖ ’ਚ ਟੀਮ 2022-23 ਸੈਸ਼ਨ ’ਚ ਡੂਰੰਡ ਕੱਪ ਜਿੱਤਣ ਤੋਂ ਇਲਾਵਾ ਆਈ. ਐੱਸ. ਐੱਲ. ਅਤੇ ਸੁਪਰ ਕੱਪ ਦੀ ਉਪ-ਜੇਤੂ ਰਹੀ ਸੀ। ਮੌਜੂਦਾ ਸੈਸ਼ਨ ’ਚ ਹਾਲਾਂਕਿ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। 12 ਟੀਮਾਂ ਦੀ ਸੂਚੀ ’ਚ ਬੈਂਗਲੁਰੂ ਐੱਫ. ਸੀ. 9ਵੇਂ ਸਥਾਨ ’ਤੇ ਹੈ। ਟੀਮ ਨੇ ਹੁਣ ਤਕ 9 ਮੈਚਾਂ ’ਚ ਸਿਰਫ਼ ਇਕ ਜਿੱਤ ਦਰਜ ਕੀਤੀ ਹੈ। ਉਸ ਦੇ 4 ਮੈਚ ਡਰਾਅ ਰਹੇ ਅਤੇ ਇੰਨੇ ਹੀ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੀਲੀ ਬਣੀ ਆਸਟ੍ਰੇਲੀਆ ਦੀ ਕਪਤਾਨ, ਭਾਰਤ ਦੌਰੇ ਦੌਰਾਨ ਸੰਭਾਲੇਗੀ ਕਮਾਨ
NEXT STORY