ਸਪੋਰਟਸ ਡੈਸਕ : ਭਾਰਤੀ ਮੁੱਕੇਬਾਜ਼ ਮਹਾਸੰਘ (ਬੀ. ਐੱਫ. ਆਈ.) ਨੇ ਵਰਲਡ ਸੰਸਥਾ ਏ. ਆਈ. ਬੀ. ਏ. ਵੱਲੋਂ ਚੁੱਕੇ ਗਏ ਕਦਮ ਦੇ ਤਹਿਤ ਖੁੱਦ ਨੂੰ ਢਾਲਦਿਆਂ ਪੇਸ਼ੇਵਰ ਮੁੱਕੇਬਾਜ਼ਾਂ ਨੂੰ ਬੀ. ਐੱਫ. ਆਈ. ਤੋਂ ਮਾਨਤਾ ਪ੍ਰਾਪਤ ਐਮੇਚਿਯੋਰ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਬੀ. ਐੱਫ. ਆਈ. ਦੀ ਵੀਰਵਾਰ ਨੂੰ ਹੋਈ ਕਾਰਜਕਾਰੀ ਕਮੇਟੀ ਦੀ ਬੈਠਕ ਵਿਚ ਲਿਆ ਗਿਆ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਪੁਰਸ਼ਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ ਅਕਤੂਬਰ ਵਿਚ ਹੋਣੀ ਹੈ ਜਿਸ ਤੋਂ ਬਾਅਦ ਮਹਿਲਾਵਾਂ ਦਾ ਟੂਰਨਾਮੈਂਟ ਹੋਵੇਗਾ। ਇਸ ਨਾਲ ਦੋਵੇਂ ਪ੍ਰਤੀਯੋਗਿਤਾਵਾਂ ਵਿਚ ਪਹਿਲੀ ਵਾਰ ਪੇਸ਼ੇਵਰ ਮੁੱਕੇਬਾਜ਼ਾਂ ਦੀ ਹਿੱਸੇਦਾਰੀ ਦੇਖਣ ਨੂੰ ਮਿਲ ਸਕਦੀ ਹੈ।

ਬੀ. ਐੱਫ. ਆਈ. ਦੇ ਜਰਨਲ ਸਕੱਤਰ ਜੇ. ਕੋਵਲੀ ਨੇ ਸਾਰੇ ਮੈਂਬਰ ਸੂਬਿਆਂ ਅਤੇ ਇਕਾਈਆਂ ਨੂੰ ਲਿਖੀ ਚਿੱਠੀ ਵਿਚ ਕਿਹਾ, ‘‘ਹਾਲ ਹੀ ’ਚ ਖਤਮ ਕਾਰਜਕਾਰੀ ਕਮੇਟੀ ਦੀ ਬੈਠਕ ਵਿਚ ਚਰਚਾ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਨੇ ਇਸ ਤਰ੍ਹਾਂ ਦੀ ਰਿਆਇਤ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਬੀ. ਐੱਫ. ਆਈ. ਵੀ ਇਸ ਨੂੰ ਮੰਨੇਗਾ ਅਤੇ ਇਨ੍ਹਾਂ ਪੇਸ਼ੇਵਰ ਮੁੱਕੇਬਾਜ਼ਾਂ ਨੂੰ ਘਰੇਲੂ ਟੂਰਨਾਮੈਂਟਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਵੇਗਾ।’’
ਦੋ ਸਾਲਾਂ ਬਾਅਦ ਟੈਸਟ ਸੈਂਕੜੇ ਨੇ ਮੈਨੂੰ ਥੋੜ੍ਹਾ ਭਾਵੁਕ ਬਣਾ ਦਿੱਤਾ : ਰਹਾਨੇ
NEXT STORY