ਕਿੰਗਸਟਨ— ਅਜਿੰਕਯ ਰਹਾਨੇ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ’ਚ 81 ਅਤੇ 102 ਦੌੜਾਂ ਦੀ ਮੈਚ ਜੇਤੂ ਪਾਰੀਆਂ ਖੇਡੀਆਂ ਜਿਸ ਨਾਲ ਭਾਰਤ ਨੇ ਐਂਟੀਗਾ ’ਚ 381 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਭਾਰਤੀ ਉਪ ਕਪਤਾਨ ਅਜਿੰਕਯ ਰਹਾਨੇ ਨੇ ਕਿਹਾ ਕਿ ਦੋ ਸਾਲ ਦੇ ਸੋਕੇ ਦੇ ਬਾਅਦ 10ਵਾਂ ਟੈਸਟ ਸੈਂਕੜਾ ਜੜਨਾ ਖਾਸ ਸੀ। ਉਹ ਕਿਸੇ ਖਾਸ ਜਸ਼ਨ ਦੇ ਬਾਰੇ ’ਚ ਨਹੀਂ ਸੋਚ ਰਹੇ ਸਨ। ਇਹ ਆਪਣੇ ਆਪ ਹੋਇਆ। ਉਹ ਥੋੜ੍ਹੇ ਭਾਵੁਕ ਹੋ ਗਏ ਸਨ। ਰਹਾਨੇ ਨੇ ਇੱਥੇ ਪੱਤਰਕਾਰਾਂ ਨੂੰ ਉਪਰੋਕਤ ਗੱਲਾਂ ਕਹੀਆਂ।
ਟੈਸਟ ਸੀਰੀਜ਼ ਤੋਂ ਪਹਿਲਾਂ ਰਹਾਨੇ ਦੀ ਫਾਰਮ ’ਤੇ ਕਾਫੀ ਬਹਿਸ ਚਲ ਰਹੀ ਸੀ ਪਰ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਨੇ ਆਪਣੇ ਆਲੋਚਕਾਂ ਨੂੰ ਚੁੱਪ ਕਰਾ ਦਿੱਤਾ। ਉਨ੍ਹਾਂ ਕਿਹਾ, ‘‘ਇਹ 10ਵਾਂ ਸੈਂਕੜਾ ਜੜਨ ’ਚ ਮੈਨੂੰ ਦੋ ਸਾਲ ਲੱਗੇ। ਜਿਵੇਂ ਕਿ ਮੈਂ ਕਿਹਾ ਕਿ ਪ੍ਰਕਿਰਿਆ ਹਮੇਸ਼ਾ ਹੀ ਮੇਰੇ ਲਈ ਕਾਫੀ ਮਾਇਨੇ ਰਖਦੀ ਹੈ। ਹਰ ਸੀਰੀਜ਼ ਤੋਂ ਪਹਿਲਾਂ ਤਿਆਰੀ ਕਾਫੀ ਅਹਿਮ ਹੁੰਦੀ ਹੈ। ਅਸਲ ’ਚ ਮੈਂ ਪੂਰੇ ਦੋ ਸਾਲਾਂ ਤੋਂ ਅਜਿਹਾ ਕਰ ਰਿਹਾ ਸੀ। ਇਸ ਲਈ ਇਹ 10ਵਾਂ ਸੈਂਕੜਾ ਸਚਮੁਚ ਕਾਫੀ ਅਹਿਮ ਸੀ।’’

ਭਾਰਤ ਨੇ ਪਹਿਲੀ ਪਾਰੀ ’ਚ 25 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਲਈਆਂ ਉਦੋਂ ਰਹਾਨੇ ਬੱਲੇਬਾਜ਼ੀ ਕਰਨ ਉਤਰੇ ਅਤੇ ਇਸ ਬੱਲੇਬਾਜ਼ ਨੇ ਇਸ ਨੂੰ ਟੀਮ ਲਈ ਖਾਸ ਕਰਨ ਦੇ ਮੌਕੇ ਦੇ ਰੂਪ ’ਚ ਦੇਖਿਆ। ਰਹਾਨੇ ਕਿਹਾ, ‘‘ਅਸੀਂ ਦਬਾਅ ’ਚ ਸੀ। ਮੈਨੂੰ ਲੱਗਾ ਕਿ ਵੈਸਟਇੰਡੀਜ਼ ਨੇ ਪੂਰੇ ਦਿਨ ਕਾਫੀ ਚੰਗੀ ਗੇਂਦਬਾਜ਼ੀ ਕੀਤੀ ਸੀ। ਇਹ ਆਪਣੀ ਟੀਮ ਲਈ ਕੁਝ ਖਾਸ ਕਰਨ ਦਾ ਮੌਕਾ ਸੀ। ਮੈਨੂੰ ਲਗਦਾ ਹੈ ਕਿ ਹਾਲਾਤ ਕਾਰਨ ਮੈਂ ਆਪਣੇ ਬਾਰੇ ਨਹੀਂ ਸੋਚ ਰਿਹਾ ਸੀ ਕਿਉਂਕਿ ਉਦੋਂ ਸਾਂਝੇਦਾਰੀਆਂ ਕਰਨਾ ਕਾਫੀ ਅਹਿਮ ਸੀ ਅਤੇ ਇਕ ਖਿਡਾਰੀ ਨੂੰ ਬੱਲੇਬਾਜ਼ੀ ਕਰਨੀ ਸੀ ਅਤੇ ਅਸੀਂ ਇਹ ਜਾਣਦੇ ਸੀ।’’ ਉਨ੍ਹਾਂ ਕਿਹਾ, ‘‘ਮੈਂ ਸੋਚਿਆ ਕਿ ਇਹ ਮੇਰੇ ਲਈ ਵੀ ਕੁਝ ਖਾਸ ਹੋਵੇਗਾ ਕਿਉਂਕਿ ਅਸੀਂ ਜਾਣਦੇ ਸੀ ਕਿ ਅਸੀਂ ਉਸ ਸਮੇਂ ਮੁਸ਼ਕਲ ਸਥਿਤੀ ’ਚ ਸੀ। ਮੈਂ ਖੁਸ਼ ਹਾਂ ਕਿ ਅਸੀਂ ਉਸ ਸਥਿਤੀ ਤੋਂ ਵਾਪਸੀ ਕਰਦੇ ਹੋਏ ਸਚਮੁਚ ਕਾਫੀ ਚੰਗਾ ਕੀਤਾ।’’
ਅਦਿਤੀ ਨੇ ਪਹਿਲੇ ਦੌਰ ’ਚ ਦੋ ਅੰਡਰ 70 ਦਾ ਕਾਰਡ ਖੇਡਿਆ
NEXT STORY