ਇੰਟਰਨੈਸ਼ਨਲ ਡੈਸਕ- ਅਮਰੀਕਾ, ਜੋ ਕਿ ਇਸ ਸਮੇਂ ਇਰਾਨ ਨਾਲ ਛਿੜੀ ਹੋਈ ਭਿਆਨਕ ਜੰਗ 'ਚ ਰੁੱਝਿਆ ਹੋਇਆ ਹੈ, ਨੂੰ ਇਕ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਅਨੁਸਾਰ 2 ਅਮਰੀਕੀ ਜੰਗੀ ਜਹਾਜ਼ਾਂ ਨੂੰ ਭਾਰਤ ਦੇ ਗੁਆਂਢੀ ਦੇਸ਼ ਦੱਖਣੀ ਸ਼੍ਰੀਲੰਕਾ ਦੇ ਮੱਤਾਲਾ ਰਾਜਪਕਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਨ ਦੀ ਇਜਾਜ਼ਤ ਮੰਗੀ ਗਈ ਸੀ, ਪਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਇਸ ਦਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਕਿ ਸ਼੍ਰੀਲੰਕਾ ਕਿਸੇ ਵੀ ਕੀਮਤ 'ਤੇ ਆਪਣੀ 'ਨਿਰਪੱਖਤਾ' ਨਾਲ ਸਮਝੌਤਾ ਨਹੀਂ ਕਰੇਗਾ।
ਰਾਸ਼ਟਰਪਤੀ ਦਿਸਾਨਾਇਕ ਨੇ ਦੱਸਿਆ ਕਿ ਅਮਰੀਕਾ ਜੀਬੂਤੀ ਸਥਿਤ ਆਪਣੇ ਫ਼ੌਜੀ ਅੱਡੇ ਤੋਂ 2 ਅਜਿਹੇ ਜੰਗੀ ਜਹਾਜ਼ ਲਿਆਉਣਾ ਚਾਹੁੰਦਾ ਸੀ ਜੋ 8 ਐਂਟੀ-ਸ਼ਿਪ ਮਿਜ਼ਾਈਲਾਂ ਨਾਲ ਲੈਸ ਸਨ। ਇਹ ਜਹਾਜ਼ 4 ਤੋਂ 8 ਮਾਰਚ ਦੇ ਵਿਚਕਾਰ ਇੱਥੇ ਉਤਰਨੇ ਸਨ। ਇਨ੍ਹਾਂ ਨੂੰ ਸ਼੍ਰੀਲੰਕਾ 'ਚ ਉਤਾਰਨ ਦੀ ਇਹ ਅਪੀਲ 26 ਫਰਵਰੀ ਨੂੰ ਕੀਤੀ ਗਈ ਸੀ, ਯਾਨੀ ਕਿ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਇਰਾਨ 'ਤੇ ਕੀਤੇ ਗਏ ਹਮਲੇ ਤੋਂ ਠੀਕ ਦੋ ਦਿਨ ਪਹਿਲਾਂ।
ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਉਨ੍ਹਾਂ ਇਹ ਵੀ ਦੱਸਿਆ ਕਿ ਉਸੇ ਦਿਨ ਇਰਾਨ ਨੇ ਵੀ ਆਪਣੇ 3 ਜੰਗੀ ਜਹਾਜ਼ਾਂ ਨੂੰ ਸ਼੍ਰੀਲੰਕਾ ਦੀ ਬੰਦਰਗਾਹ 'ਤੇ ਲਿਆਉਣ ਦੀ ਇਜਾਜ਼ਤ ਮੰਗੀ ਸੀ। ਰਾਸ਼ਟਰਪਤੀ ਨੇ ਕਿਹਾ, "ਜੇ ਅਸੀਂ ਇਰਾਨ ਨੂੰ 'ਹਾਂ' ਕਹਿੰਦੇ ਤਾਂ ਸਾਨੂੰ ਅਮਰੀਕਾ ਨੂੰ ਵੀ 'ਹਾਂ' ਕਹਿਣੀ ਪੈਂਦੀ। ਇਸ ਲਈ ਅਸੀਂ ਦੋਵਾਂ ਨੂੰ ਮਨ੍ਹਾ ਕਰ ਦਿੱਤਾ ਤਾਂ ਜੋ ਅਸੀਂ ਇਸ ਜੰਗ ਵਿੱਚ ਕਿਸੇ ਵੀ ਧਿਰ ਦਾ ਹਿੱਸਾ ਨਾ ਬਣੀਏ।"
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਇਸ ਸਮੇਂ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਤੇਲ ਦੀ ਕਿੱਲਤ ਕਾਰਨ ਦੇਸ਼ ਵਿੱਚ 4-ਦਿਨਾਂ ਦਾ ਵਰਕਿੰਗ ਵੀਕ ਲਾਗੂ ਕੀਤਾ ਗਿਆ ਹੈ। ਇਸ ਦੇ ਬਾਵਜੂਦ, ਰਾਸ਼ਟਰਪਤੀ ਨੇ ਕਿਹਾ ਕਿ ਉਹ ਬਾਹਰੀ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਕਿਹਾ, "ਅਸੀਂ ਇਨਸਾਫ਼ ਅਤੇ ਨਿਰਪੱਖਤਾ ਦੇ ਨਾਲ ਖੜ੍ਹੇ ਹਾਂ।"
ਇਹ ਵੀ ਪੜ੍ਹੋ- ਨਾ ਰੁਤਬੇ ਦੀ ਪਰਵਾਹ ਨਾ ਅਹੁਦੇ ਦਾ ਮਾਣ ! ਸਭ ਦੇ ਸਾਹਮਣੇ ਖਿਡਾਰੀ ਅੱਗੇ ਗੋਡਿਆਂ ਭਾਰ ਹੋ ਗਏ ਪੁਤਿਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਨਹੀਂ ਆਏਗੀ ਤੇਲ ਦੀ ਕਮੀ ! ਸਮੁੰਦਰ 'ਚ ਫ਼ਸੇ ਜਹਾਜ਼ਾਂ ਨੂੰ ਲੈ ਕੇ ਅਮਰੀਕਾ ਨੇ ਕਰ'ਤਾ ਵੱਡਾ ਐਲਾਨ
NEXT STORY