ਲੰਡਨ- ਭਾਰਤ ਦੇ ਯੂਕੀ ਭਾਂਬਰੀ ਅਤੇ ਉਨ੍ਹਾਂ ਦੇ ਫਰਾਂਸੀਸੀ ਜੋੜੀਦਾਰ ਅਲਬਾਨੋ ਓਲੀਵੇਟੀ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਦੇ ਦੂਜੇ ਦੌਰ 'ਚ ਜਰਮਨੀ ਦੇ ਕੇਵਿਨ ਕ੍ਰਾਵਿਏਟਜ਼ ਅਤੇ ਟਿਮ ਪੁਏਟਜ਼ ਤੋਂ ਤਿੰਨ ਸੈੱਟਾਂ 'ਚ ਹਾਰ ਕੇ ਬਾਹਰ ਹੋ ਗਏ। ਭਾਂਬਰੀ ਅਤੇ ਓਲੀਵੇਟੀ ਦੀ ਜੋੜੀ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ ਜਿੱਤ ਕੇ ਬੜ੍ਹਤ ਬਣਾ ਲਈ ਪਰ ਇਸ ਤੋਂ ਬਾਅਦ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੇ ਅਤੇ ਅੱਠਵਾਂ ਦਰਜਾ ਪ੍ਰਾਪਤ ਜਰਮਨ ਜੋੜੀ ਨਾਲ 2 ਘੰਟੇ 5 ਮਿੰਟ ਤੱਕ ਚੱਲੇ ਮੈਚ 'ਚ 6-4, 4-6, 3-6 ਨਾਲ ਹਾਰ ਗਏ।
ਭਾਂਬਰੀ ਅਤੇ ਓਲੀਵੇਟੀ ਨੇ ਪਹਿਲੇ ਦੌਰ ਵਿੱਚ ਕਜ਼ਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਅਤੇ ਅਲੈਗਜ਼ੈਂਡਰ ਸ਼ੇਵਚੇਂਕੋ ਨੂੰ ਹਰਾਇਆ ਸੀ। ਭਾਰਤ ਦੀਆਂ ਨਜ਼ਰਾਂ ਹੁਣ ਰੋਹਨ ਬੋਪੰਨਾ 'ਤੇ ਹਨ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਨਾਲ ਜੋੜੀ ਬਣਾਈ ਹੈ। ਆਸਟ੍ਰੇਲੀਅਨ ਓਪਨ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਜੋੜੀ ਦੂਜੇ ਦੌਰ ਵਿੱਚ ਜਰਮਨੀ ਦੇ ਹੈਂਡਰਿਕ ਜੇਬੇਂਸ ਅਤੇ ਕੋਨਸਟੈਂਟਿਨ ਫ੍ਰੈਂਟਜ਼ੇਨ ਨਾਲ ਭਿੜੇਗੀ। ਓਲੰਪਿਕ 'ਚ ਜਗ੍ਹਾ ਬਣਾਉਣ ਵਾਲੇ ਸੁਮਿਤ ਨਾਗਲ ਅਤੇ ਐੱਨ ਸ਼੍ਰੀਰਾਮ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ।
ਪ੍ਰਗਿਆਨੰਦਾ ਤੇ ਗੁਕੇਸ਼ ਟਾਈਬ੍ਰੇਕਰ 'ਚ ਹਾਰੇ, ਕਾਰੂਆਨਾ ਨੇ ਜਿੱਤਿਆ ਖਿਤਾਬ
NEXT STORY