ਨਵੀਂ ਦਿੱਲੀ— ਹਰਿਆਣਾ ਦੇ ਭਿਵਾਨੀ 'ਚ ਭੀਮ ਸਟੇਡੀਅਮ ਵਿਚ ਸ਼ਹੀਦੀ ਦਿਵਸ 'ਤੇ 21 ਤੋਂ 23 ਮਾਰਚ ਤਕ ਭਾਰਤ ਕੇਸਰੀ ਕੁਸ਼ਤੀ ਦੰਗਲ ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਕੁਲ 1 ਕਰੋੜ ਰੁਪਏ ਦੀ ਮੋਟੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਭਿਵਾਨੀ ਭਾਰਤ ਕੇਸਰੀ ਦੰਗਲ ਵਿਚ ਚੋਟੀ ਦੀਆਂ 8 ਟੀਮਾਂ ਹਿੱਸਾ ਲੈਣਗੀਆਂ। ਹਰੇਕ ਟੀਮ 'ਚ 10 ਖਿਡਾਰੀ ਸ਼ਾਮਿਲ ਹੋਣਗੇ। ਭਿਵਾਨੀ 'ਚ ਇਸ ਤਰ੍ਹਾਂ ਦਾ ਇਹ ਆਪਣੇ ਆਪ ਵਿਚ ਪਹਿਲਾ ਪ੍ਰੋਗਰਾਮ ਹੋਵੇਗਾ। ਇਹ ਦੰਗਲ ਮਹਿਲਾ ਅਤੇ ਪੁਰਸ਼ ਦੋਵਾਂ ਦਾ ਹੋਵੇਗਾ। ਦੰਗਲ ਲਈ ਹਰਿਆਣਾ, ਰੇਲਵੇ, ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੰਜਾਬ ਦੀਆਂ ਟੀਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਕਬੱਡੀ ਕੱਪ 'ਚ ਕਲੱਬਾਂ ਤੇ ਅਕੈਡਮੀਆਂ ਦੇ ਹੋਏ ਫਸਵੇਂ ਮੁਕਾਬਲੇ
NEXT STORY