ਨਵੀਂ ਦਿੱਲੀ— ਇਕ ਖਬਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਰੋਹਿਤ ਸ਼ਰਮਾ ਦੋਵੇਂ ਜਲਦ ਹੀ ਪਿਤਾ ਬਣਨ ਵਾਲੇ ਹਨ। ਇਸ ਖਭਰ 'ਤੇ ਰੋਹਿਤ ਸ਼ਰਮਾ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ ਪਰ ਭੁਵਨੇਸ਼ਵਰ ਨੇ ਟਵੀਟ ਕਰਕੇ ਇਸ ਬਾਰੇ 'ਚ ਆਪਣੀ ਸਥਿਤੀ ਸਾਫ ਕੀਤੀ, ਭੁਵਨੇਸ਼ਵਰ ਨੇ ਕਿਹਾ ਉਹ ਖਬਰ ਗਲਤ ਹੈ ਅਤੇ ਅਜਿਹੀਆਂ ਅਫਵਾਹਾਂ ਨਾ ਫੈਲਾਓ। ਭੁਵੀ ਨੇ ਲਿਖਿਆ, 'ਇਕ ਵਾਰ ਫਿਰ ਮੀਡੀਆ ਵਲੋਂ ਗਲਤ ਖਬਰ ਫੈਲਾਈ ਜਾ ਰਹੀ ਹੈ ਕਿ ਮੈਂ ਪਿਤਾ ਬਣਨ ਵਾਲਾ ਹਾਂ ਕ੍ਰਿਪਾ ਕਰਕੇ ਬਿਨਾਂ ਪੁਸ਼ਟੀ ਕੀਤੇ ਕੋਈ ਵੀ ਗੱਲ ਨਾ ਫੈਲਾਓ। ਮੈਂ ਸਾਰਿਆ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਦੀ ਨਿਜੀ ਜ਼ਿੰਦਗੀ ਦੇ ਬਾਰੇ 'ਚ ਬਿਨਾਂ ਸੱਚ ਜਾਣੇ ਕੁਝ ਨਾ ਫੈਲਾਓ।'
ਖਬਰਾਂ ਆਈਆਂ ਸਨ ਕਿ ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਪਿਤਾ ਬਣਨ ਵਾਲੇ ਹਨ, ਫਿਲਹਾਲ ਰੋਹਿਤ ਸ਼ਰਨਾ ਵਲੋਂ ਕੋਈ ਬਿਆਨ ਨਹੀਂ ਆਇਆ, ਪਰ ਭੁਵਨੇਸ਼ਵਰ ਨੇ ਇਸਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਭੁਵਨੇਸ਼ਵਰ ਕੁਮਾਰ ਦਾ ਵਿਆਹ ਪਿਛਲੇ ਸਾਲ ਨਵੰਬਰ 'ਚ ਨੂਪੁਰ ਨਾਗਰ ਨਾਲ ਹੋਇਆ ਸੀ। ਭੁਵਨੇਸ਼ਵਰ ਕੁਮਾਰ ਆਪਣੀ ਪਤਨੀ ਦੇ ਨਾਲ ਵਿਆਹ ਤੋਂ ਪਹਿਲਾਂ ਕੁਝ ਦਿਨਾਂ ਤੱਕ ਰਿਲੈਸ਼ਨਸ਼ਿਪ 'ਚ ਰਹੇ ਸਨ, ਦੋਵਾਂ ਨੇ 23 ਨਵੰਬਰ 2017 ਨੂੰ ਵਿਆਹ ਕਰ ਲਿਆ, ਇਹ ਦੋਵੇਂ ਇਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ।
ਕੀ ਕ੍ਰਿਸ਼ਮਾ ਨੂੰ ਡੇਟ ਕਰ ਰਿਹੈ ਹਾਰਦਿਕ?
NEXT STORY