ਵੇਲਿੰਗਟਨ : ਵੇਲਿੰਗਟਨ 'ਚ ਖੇਡੇ ਗਏ ਪਹਿਲੇ ਟੀ-20 'ਚ ਭਾਰਤੀ ਟੀਮ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਨਿਊਜ਼ੀਲੈਂਡ ਨੇ ਇਹ ਮੁਕਾਬਲਾ 80 ਦੌੜਾਂ ਨਾਲ ਜਿੱਤਿਆ। ਭਾਰਤੀ ਟੀਮ ਕਿਤੇ ਵੀ ਮੈਚ ਵਿਚ ਵਾਪਸੀ ਕਰਦੀ ਨਹੀਂ ਦਿਸੀ। ਪਹਿਲਾਂ ਗੇਂਦਬਾਜ਼ਾਂ ਨੂੰ ਰੱਜ ਕੇ ਮਾਰ ਪਈ ਤਾਂ ਬਾਅਦ ਵਿਚ ਬੱਲੇਬਾਜ਼ੀ ਬੁਰੀ ਤਰ੍ਹਾਂ ਫੇਲ ਹੋਈ। ਇਹ ਦੌੜਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਸਭ ਤੋਂ ਵੱਡੀ ਹਾਰ ਹੈ। ਭਾਰਤੀ ਟੀਮ ਦੀ ਸ਼ਰਮਨਾਕ ਹਾਰ ਲਈ ਪ੍ਰਸ਼ੰਸਕਾਂ ਨੇ ਸਵਿੰਗ ਮਾਹਰ ਭੁਵਨੇਸ਼ਵਰ ਕੁਮਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਭੁਵੀ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਮੁਕਾਬਲੇ ਵਿਚ ਕਾਫੀ ਮਹਿੰਗੇ ਸਾਬਤ ਹੋਏ। ਸਲਾਮੀ ਬੱਲੇਬਾਜ਼ਾਂ ਨੇ ਵੀ ਤਜ਼ਰਬੇਕਾਰ ਗੇਂਦਬਾਜ਼ ਦੀ ਰੱਜ ਕੇ ਖਬਰ ਲਈ। ਇਸ ਹਾਰ ਤੋਂ ਬਾਅਦ ਦੂਜੇ ਟੀ-20 ਮੈਚ ਵਿਚ ਭੁਵੀ ਦੀਆਂ ਨਜ਼ਰਾਂ ਸ਼ਾਨਦਾਰ ਵਾਪਸੀ ਕਰ ਕੇ ਭਾਰਤੀ ਟੀਮ ਨੂੰ ਸੀਰੀਜ਼ ਵਿਚ ਵਾਪਸੀ ਕਰਾਉਣ 'ਤੇ ਹੋਣਗੀਆਂ।
ਭੁਵੀ ਦੇ ਕਰੀਅਰ ਦਾ ਸਭ ਤੋਂ ਖਰਾਬ ਪ੍ਰਦਰਸ਼ਨ

ਭੁਵੀ ਨੇ 4 ਓਵਰਾਂ ਵਿਚ 11.75 ਦੀ ਇਕਾਨਮੀ ਰੇਟ ਨਾਲ 47 ਦੌੜਾਂ ਦਿੱਤੀਆਂ ਜੋ ਉਸ ਦਾ ਇਸ ਸਵਰੂਪ ਵਿਚ ਕਰੀਅਰ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ 2012 ਵਿਚ ਉਸ ਨੇ ਪਾਕਿਸਤਾਨ ਖਿਲਾਫ 46 ਅਤੇ 2018 ਵਿਚ ਮੈਨਚੈਸਟਰ ਵਿਖੇ ਇੰਗਲੈਂਡ ਖਿਲਾਫ 45 ਦੌੜਾਂ ਦਿੱਤੀਆਂ ਸੀ।

ਹਰ ਗੇਂਦਬਾਜ਼ ਨੇ ਖਰਚੀਆਂ 35 ਤੋਂ ਵੱਧ ਦੌੜਾਂ
ਇਹ ਦੂਜਾ ਮੌਕਾ ਹੈ ਜਦੋਂ ਪੰਜੇ ਭਾਰਤੀ ਗੇਂਦਬਾਜ਼ਾਂ ਨੇ ਆਪਣੇ ਕੋਟੇ ਵਿਚ 35 ਤੋਂ ਵੱਧ ਦੌੜਾਂ ਦਿੱਤੀਆਂ। ਖਲੀਲ ਅਹਿਮਦ 48, ਕਰੁਣਾਲ ਪੰਡਯਾ 37, ਹਾਰਦਿਕ ਪੰਡਯਾ 51, ਚਾਹਲ 35 ਅਤੇ ਭੁਵਨੇਸ਼ਵਰ ਕੁਮਾਰ ਨੇ 47 ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ 2016 ਵਿਚ ਵਿੰਡੀਜ਼ ਖਿਲਾਫ ਭਾਰਤੀ ਗੇਂਦਬਾਜ਼ਾਂ ਨੇ ਅਜਿਹਾ ਕੀਤਾ ਸੀ ਜਦੋਂ ਵਿੰਡੀਜ਼ ਨੇ 245 ਦੌੜਾਂ ਦਾ ਵੱਡਾ ਟੀਚਾ ਦਿੱਤੀ ਸੀ। ਹੁਣ ਦੂਜਾ ਟੀ-20 ਮੁਕਾਬਲਾ ਸ਼ੁੱਕਰਵਾਰ, 8 ਫਰਵਰੀ ਨੂੰ ਆਕਲੈਂਡ ਵਿਚ ਖੇਡਿਆ ਜਾਣਾ ਹੈ। ਜੇਕਰ ਟੀਮ ਇੰਡੀਆ ਇਹ ਮੈਚ ਵੀ ਹਾਰ ਜਾਂਦੀ ਹੈ ਤਾਂ ਮੇਜ਼ਬਾਨ ਟੀਮ ਸੀਰੀਜ਼ ਜਿੱਤਣ ਦੇ ਨਾਲ 2-0 ਦੀ ਬੜ੍ਹਤ ਵੀ ਹਾਸਲ ਕਰ ਲਵੇਗੀ।
ਕਿਉਂ ਟੀਮ ਇੰਡੀਆ ਦੀ ਹਾਰ ਨਾਲ ਵੀ ਨਹੀਂ ਹੋਵੇਗੀ ਗਾਵਸਕਰ ਨੂੰ ਚਿੰਤਾ!
NEXT STORY