ਨਵੀਂ ਦਿੱਲੀ— ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਵਾਲੇ ਮੌਜੂਦਾ ਭਾਰਤੀ ਪੇਸ ਅਟੈਕ ਨੂੰ ਹਰ ਕੋਈ ਟੀਮ ਇੰਡੀਆ ਦਾ ਸਰਵਸ੍ਰੇਸ਼ਠ ਪੇਸ ਅਟੈਕ ਦਸ ਰਿਹਾ ਹੈ। ਦੱਖਣੀ ਅਫਰੀਕਾ, ਇੰਗਲੈਂਡ ਅਤੇ ਹੁਣ ਆਸਟਰੇਲੀਆ 'ਚ ਵੀ ਭਾਰਤੀ ਤੇਜ਼ ਗੇਂਦਬਾਜ਼ ਧਮਾਲ ਮਚਾ ਰਹੇ ਹਨ ਪਰ ਸਾਬਕਾ ਧਾਕੜ ਕ੍ਰਿਕਟਰ ਵੀ.ਵੀ.ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ 2019 ਵਿਸ਼ਵ ਕੱਪ ਲਈ ਅਜੇ ਵੀ ਤਿਆਰ ਨਹੀਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕ੍ਰਿਕਟਰ ਨੇ ਕਿਹਾ, ''ਸਾਡੀ ਬੱਲੇਬਾਜ਼ੀ ਯੂਨਿਟ ਸੈੱਟ ਹੈ ਪਰ ਮੈਂ ਗੇਂਦਬਾਜ਼ੀ ਬਾਰੇ ਇਹੋ ਗੱਲ ਨਹੀਂ ਕਹਿ ਸਕਦਾ। ਮੈਂ ਲਾਲ ਗੇਂਦ ਦੇ ਨਾਲ ਮੌਜੂਦਾ ਪ੍ਰਦਰਸ਼ਨ ਤੋਂ ਖੁਸ਼ ਹਾਂ ਪਰ ਜਿੱਥੋਂ ਤੱਕ ਸਫੈਦ ਗੇਂਦ ਦੀ ਗੱਲ ਹੈ, ਮੈਨੂੰ ਲਗਦਾ ਹੈ ਕਿ ਉਹ ਅਜੇ ਤਕ ਤਿਆਰ ਨਹੀਂ ਹਨ, ਖਾਸ ਕਰਕੇ ਪੇਸ ਗੇਂਦਬਾਜ਼।'' ਲਕਸ਼ਮਣ ਨੇ ਅੱਗੇ ਕਿਹਾ, ''ਸਾਡੇ ਕੋਲ ਚਾਹਲ ਅਤੇ ਕੁਲਦੀਪ ਦੇ ਰੂਪ 'ਚ ਚੰਗੇ ਸਪਿਨਰ ਹਨ ਪਰ ਵਨ ਡੇ 'ਚ ਸਾਡਾ ਪੇਸ ਅਟੈਕ ਭੁਵੀ ਅਤੇ ਬੁਮਰਾਹ 'ਤੇ ਜ਼ਿਆਦਾ ਨਿਰਭਰ ਹੈ। ਜਦੋਂ ਵੀ ਇਹ ਦੋਵੇਂ ਸੱਟ ਦਾ ਸ਼ਿਕਾਰ ਹੁੰਦੇ ਹਨ, ਟੀਮ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ।

ਹਾਲਾਂਕਿ ਲਕਸ਼ਮਣ ਨੇ ਕ੍ਰਿਕਟ ਦੇ ਲੰਬੇ ਫਾਰਮੈਟ 'ਚ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ''ਅਜਿਹਾ ਨਹੀਂ ਸੀ ਕਿ ਪਹਿਲਾਂ ਸਾਡੇ ਕੋਲ ਚੰਗੇ ਤੇਜ਼ ਗੇਂਦਬਾਜ਼ ਨਹੀਂ ਸੀ, ਪਰ ਮੈਨੂੰ ਲਗਦਾ ਹੈ ਕਿ ਜਿਸ ਚੀਜ਼ ਨਾਲ ਫਰਕ ਪਿਆ ਹੈ, ਉਹ ਹੈ ਬਿਹਤਰ ਫਿੱਟਨੈਸ ਪੱਧਰ। ਪਹਿਲਾਂ ਤੇਜ਼ ਗੇਂਦਬਾਜ਼ ਸ਼ੁਰੂਆਤੀ ਸਫਲਤਾਵਾਂ ਦਿਵਾਉਂਦੇ ਸਨ ਪਰ ਖੇਡ ਦੇ ਅੱਗੇ ਵਧਦੇ-ਵਧਦੇ ਥਕ ਜਾਂਦੇ ਸਨ ਪਰ ਹੁਣ ਮੈਂ ਇਸ ਗੱਲ ਤੋਂ ਕਾਫੀ ਪ੍ਰਭਾਵਿਤ ਹਾਂ ਕਿ ਸਾਡੇ ਪੇਸਰ ਤੀਜੇ-ਚੌਥੇ ਸਪੈਲ 'ਚ ਵੀ ਤੇਜ਼ ਗੇਂਦਬਾਜ਼ੀ ਕਰਾਉਂਦੇ ਹਨ।''
ਮਹਿਲਾ ਕ੍ਰਿਕਟ ਕੋਚ ਲਈ ਇਸ ਕ੍ਰਿਕਟਰ ਦੀ ਦਾਅਵੇਦਾਰੀ ਮਜ਼ਬੂਤ
NEXT STORY