ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਟੀ20 ਮੈਚ ਅੱਜ ਸ਼ਾਮ ਰਾਜਕੋਟ 'ਚ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਜਿੱਤ ਦਰਜ ਕਰਦੇ ਹੋਏ ਸੀਰੀਜ਼ 'ਚ ਬਰਾਬਰੀ ਕਰਨਾ ਚਾਹੇਗੀ। ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵਰਲਡ ਰਿਕਾਰਡ ਬਣਾਉਣ ਉਤਰਨਗੇ। ਭੁਵਨੇਸ਼ਵਰ ਪਾਵਰਪਲੇਅ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਚੋਟੀ 'ਤੇ ਪੁੱਜਣ ਤੋਂ ਇਕ ਵਿਕਟ ਦੂਰ ਹਨ।
ਇਹ ਵੀ ਪੜ੍ਹੋ : ਡਬਲਯੂ. ਟੀ. ਟੀ. ਕੰਟੈਂਡਰ : ਵਿਸ਼ਵ ਦੇ ਨੰਬਰ-6 ਖਿਡਾਰੀ ਨੂੰ ਹਰਾ ਕੇ ਸਾਥੀਆਨ ਅਗਲੇ ਦੌਰ 'ਚ ਪੁੱਜੇ
ਭੁਵਨੇਸ਼ਵਰ ਦੇ ਪਾਵਰਪਲੇਅ 'ਚ ਸੈਮੁਅਲ ਬਦਰੀ ਤੇ ਟਿਮ ਸਾਊਦੀ ਦੇ ਬਰਾਬਰ 33 ਵਿਕਟਾਂ ਹਨ। ਭੁਵਨੇਸ਼ਵਰ ਨੂੰ ਇਕ ਵਿਕਟ ਚਾਹੀਦੀ ਹੈ ਤੇ ਉਹ ਪਾਵਰਪਲੇਅ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀ ਬਣ ਜਾਣਗੇ। ਇਸ ਦੇ ਨਾਲ ਹੀ ਭੁਵਨੇਸ਼ਵਰ, ਬਦਰੀ ਤੇ ਸਾਊਦੀ ਹੀ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਟੀ20 'ਚ ਪਾਵਰਪਲੇਅ 'ਚ 100 ਤੋਂ ਜ਼ਿਆਦਾ ਵਿਕਟ ਸੁੱਟੇ ਹਨ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਸ਼ਤਰੰਜ ਓਲੰਪੀਆਡ ਲਈ 19 ਜੂਨ ਨੂੰ ਮਸ਼ਾਲ ਰਿਲੇਅ ਦੀ ਕਰਨਗੇ ਸ਼ੁਰੂਆਤ
ਜ਼ਿਕਰਯੋਗ ਹੈ ਕਿ ਸੱਜੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਕਰੀਅਰ 'ਚ ਅਜੇ ਤਕ ਕੁਲ 268 ਵਿਕਟਾਂ ਆਪਣੇ ਨਾਂ ਕੀਤੀਆਂ ਹਨ ਜਿਸ 'ਚ ਭੁਵੀ ਨੇ 63 ਵਿਕਟਾਂ ਟੈਸਟ 'ਚ 141 ਵਿਕਟਾਂ ਵਨ-ਡੇ ਤੇ 64 ਵਿਕਟਾਂ ਟੀ20 ਇੰਟਰਨੈਸ਼ਨਲ 'ਚ ਆਪਣੇ ਨਾਂ ਕੀਤੀਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡਬਲਯੂ. ਟੀ. ਟੀ. ਕੰਟੈਂਡਰ : ਵਿਸ਼ਵ ਦੇ ਨੰਬਰ-6 ਖਿਡਾਰੀ ਨੂੰ ਹਰਾ ਕੇ ਸਾਥੀਆਨ ਅਗਲੇ ਦੌਰ 'ਚ ਪੁੱਜੇ
NEXT STORY