ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੰਦੇ ਹੋਏ ਪਾਵਰ ਪਲੇਅ ਵਿਚ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੂੰ ਆਊਟ ਕੀਤਾ। ਧਵਨ ਨੂੰ ਆਊਟ ਕਰਦੇ ਹੀ ਭੁਵਨੇਸ਼ਵਰ ਨੇ ਆਪਣੇ ਨਾਂ ਇਕ ਰਿਕਾਰਡ ਕਰ ਲਿਆ ਹੈ। ਭੁਵਨੇਸ਼ਵਰ ਆਈ. ਪੀ. ਐੱਲ. ਵਿਚ ਪਾਵਰ ਪਲੇਅ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨਾਂ ਨੇ ਇਸ ਮਾਮਲੇ ਵਿਚ ਦਿੱਗਜ ਗੇਂਦਬਾਜ਼ ਜ਼ਹੀਰ ਖਾਨ ਅਤੇ ਸੰਦੀਪ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : IPL 2022 ਦੇ 27 ਮੈਚ ਪੂਰੇ, Point Table 'ਚ ਬੈਂਗਲੁਰੂ ਨੂੰ ਹੋਇਆ ਫਾਇਦਾ, ਦੇਖੋ ਸਥਿਤੀ
ਆਈ. ਪੀ. ਐੱਲ. ਵਿਚ ਪਾਵਰ ਪਲੇਅ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ ਵਿਚ ਭੁਵਨੇਸ਼ਵਰ ਕੁਮਾਰ ਸਭ ਤੋਂ ਅੱਗੇ ਨਿਕਲ ਗਏ ਹਨ। ਭੁਵਨੇਸ਼ਵਰ ਕੁਮਾਰ ਦੇ ਨਾਂ ਹੁਣ ਆਈ. ਪੀ. ਐੱਲ. ਦੇ ਪਾਵਰ ਪਲੇਅ ਵਿਚ 54 ਵਿਕਟਾਂ ਹੋ ਗਈਆਂ ਹਨ। ਇਸ ਮਾਮਲੇ ਵਿਚ ਦੂਜੇ ਸਥਾਨ 'ਤੇ ਸੰਦੀਪ ਸ਼ਰਮਾ ਹਨ, ਜਿਨ੍ਹਾਂ ਦੇ ਨਾਂ ਪਾਵਰ ਪਲੇਅ ਵਿਚ 53 ਵਿਕਟਾਂ ਹਨ, ਜਦਕਿ ਜ਼ਹੀਰ ਖਾਨ 52 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਮੁੰਬਈ ਹੀ ਨਹੀਂ ਇਹ ਟੀਮਾਂ ਵੀ ਹਾਰ ਚੁੱਕੀਆਂ ਹਨ ਆਪਣੇ ਪਹਿਲੇ 6 ਮੈਚ, ਦੇਖੋ ਅੰਕੜੇ
ਆਈ. ਪੀ. ਐੱਲ. ਦੇ ਪਹਿਲੇ 6 ਓਵਰਾਂ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
54- ਭੁਵਨੇਸ਼ਵਰ ਕੁਮਾਰ
53- ਸੰਦੀਪ ਸ਼ਰਮਾ
52- ਜ਼ਹੀਰ ਖਾਨ
51- ਉਮੇਸ਼ ਯਾਦਵ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਰੁਤੂਰਾਜ ਦਾ ਅਰਧ ਸੈਂਕੜਾ, ਚੇਨਈ ਨੇ ਗੁਜਰਾਤ ਨੂੰ ਦਿੱਤਾ 170 ਦੌੜਾਂ ਦਾ ਟੀਚਾ
NEXT STORY