ਮੁੰਬਈ- ਮੁੰਬਈ ਇੰਡੀਅਨਜ਼ ਆਈ. ਪੀ. ਐੱਲ. ਦੇ ਇਸ ਸੀਜ਼ਨ ਨੂੰ ਭੁੱਲਾ ਦੇਣਾ ਪਸੰਦ ਕਰੇਗੀ। ਕਿਉਂਕਿ ਟੀਮ ਨੂੰ ਸ਼ੁਰੂਆਤੀ 6 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾ ਦਿੱਤਾ ਹੈ। ਅਜਿਹਾ ਮੁੰਬਈ ਦੇ ਨਾਲ ਪਹਿਲੀ ਵਾਰ ਹੋਇਆ ਕਿ ਜਦੋ ਟੀਮ ਨੂੰ ਲਗਾਤਾਰ 6 ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਮੁੰਬਈ ਆਈ. ਪੀ. ਐੱਲ. ਦੀ ਇਕਲੌਤੀ ਟੀਮ ਨਹੀਂ ਹੈ ਜਿਸ ਨੂੰ ਲਗਾਤਾਰ ਹੀ 6 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ 2 ਟੀਮਾਂ ਇਹ ਕਾਰਨਾਮਾ ਕਰ ਚੁੱਕੀਆਂ ਹਨ।
ਆਈ. ਪੀ. ਐੱਲ. ਵਿਚ ਸਭ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੀ ਟੀਮ ਲਗਾਤਾਰ 6 ਮੈਚ ਹਾਰ ਦਾ ਰਿਕਾਰਡ ਆਪਣੇ ਨਾਂ ਕਰ ਚੁੱਕੀ ਸੀ। ਦਿੱਲੀ ਦੀ ਟੀਮ ਨੂੰ 2013 ਵਿਚ ਪਹਿਲੇ 6 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਸੂਚੀ ਵਿਚ ਦੂਜੇ ਨੰਬਰ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਨਾਂ ਆਉਂਦਾ ਹੈ। ਬੈਂਗਲੁਰੂ ਦੀ ਟੀਮ 2019 ਵਿਚ ਲਗਾਤਾਰ 6 ਮੈਚ ਹਾਰ ਚੁੱਕੀ ਹੈ ਅਤੇ ਹੁਣ ਇਸ ਵਿਚ ਮੁੰਬਈ ਇੰਡੀਅਨਜ਼ ਦਾ ਨਾਂ ਜੁੜ ਗਿਆ ਹੈ।
ਇਹ ਖ਼ਬਰ ਪੜ੍ਹੋ- MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ
ਆਈ. ਪੀ. ਐੱਲ. ਵਿਚ ਲਗਾਤਾਰ 6 ਮੈਚ ਹਾਰਨ ਵਾਲੀ ਟੀਮਾਂ
ਦਿੱਲੀ ਕੈਪੀਟਲਸ (2013)
ਰਾਇਲ ਚੈਲੰਜਰਜ਼ ਬੈਂਗਲੁਰੂ (2019)
ਮੁੰਬਈ ਇੰਡੀਅਨਜ਼ (2022)
ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਖਿਸਕੇ, ਕੱਟ 'ਚ ਬਣਾਈ ਜਗ੍ਹਾ
ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਤੋਂ ਲਗਾਤਾਰ ਸਭ ਤੋਂ ਜ਼ਿਆਦਾ ਮੈਚ ਹਾਰ
2022 ਵਿਚ 6
2015 ਵਿਚ 5
2014 ਵਿਚ 5
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
DC v RCB : ਬੈਂਗਲੁਰੂ ਨੇ ਦਿੱਲੀ ਨੂੰ 16 ਦੌੜਾਂ ਨਾਲ ਹਰਾਇਆ
NEXT STORY