ਸਪੋਰਟਸ ਡੈਸਕ- ਅੱਜ ਆਈ.ਪੀ.ਐੱਲ. ਦਾ ਪਹਿਲਾ ਪਲੇਆਫ਼ ਮੁਕਾਬਲਾ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੰਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਸ ਸੀਜ਼ਨ ਇਨ੍ਹਾਂ ਦੋਵਾਂ ਹੀ ਟੀਮਾਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਇਹ ਦੋਵੇਂ ਟੀਮਾਂ ਲੀਗ ਸਟੇਜ 'ਚ ਟਾਪ-2 'ਤੇ ਰਹਿ ਕੇ ਪਹਿਲੇ ਪਲੇਆਫ਼ 'ਚ ਪਹੁੰਚੀਆਂ ਹਨ। ਉੱਥੇ ਹੀ ਪੰਜਾਬ ਸਾਲ 2014 ਤੋਂ ਬਾਅਦ ਪਹਿਲੀ ਵਾਰ ਪਲੇਆਫ਼ 'ਚ ਪਹੁੰਚਣ 'ਚ ਕਾਮਯਾਬ ਹੋਈ ਹੈ।

ਇਕ ਪਾਸੇ ਜਿੱਥੇ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਖੁਸ਼ੀ ਹੈ, ਉੱਥੇ ਹੀ ਟੀਮ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੀਜ਼ਨ ਦੌਰਾਨ ਟੀਮ ਦੇ ਸਭ ਤੋਂ ਸਫ਼ਲ ਗੇਂਦਬਾਜ਼ਾਂ 'ਚੋਂ ਇਕ ਮਾਰਕੋ ਯਾਨਸਨ ਪਲੇਆਫ਼ ਤੋਂ ਪਹਿਲਾਂ ਟੂਰਨਾਮੈਂਟ ਦੇ ਬਾਕੀ ਮੈਚਾਂ 'ਚੋਂ ਬਾਹਰ ਹੋ ਗਏ ਹਨ।

ਉਹ ਹੁਣ 11 ਜੂਨ ਨੂੰ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦਾ ਹਿੱਸਾ ਬਣਨ ਲਈ ਆਪਣੇ ਵਤਨ ਲਈ ਰਵਾਨਾ ਹੋ ਗਏ ਹਨ। ਪੰਜਾਬ ਕਿੰਗਜ਼ ਲਈ ਯਾਨਸਨ ਦੀ ਕਮੀ ਪੂਰੀ ਕਰਨਾ ਵੱਡੀ ਚੁਣੌਤੀ ਹੋਵੇਗਾ, ਖ਼ਾਸ ਕਰ ਉਦੋਂ, ਜਦੋਂ ਉਨ੍ਹਾਂ ਦਾ ਪਲੇਆਫ਼ ਮੁਕਾਬਲਾ ਕੋਹਲੀ ਐਂਡ ਕੰਪਨੀ ਨਾਲ ਹੋਣਾ ਹੈ।

ਪੰਜਾਬ ਕਿੰਗਜ਼ ਨੇ ਇਸ ਸਾਲ ਆਕਸ਼ਨ 'ਚ 7 ਕਰੋੜ ਰੁਪਏ ਦੀ ਬੋਲੀ ਲਾ ਕੇ ਯਾਨਸਨ ਨੂੰ ਟੀਮ 'ਚ ਸ਼ਾਮਲ ਕੀਤਾ ਸੀ, ਜਿਸ ਨੇ ਨੇ ਇਸ ਸਾਲ 14 ਮੈਚਾਂ 'ਚ 27.12 ਦੀ ਔਸਤ ਨਾਲ 16 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ 75 ਦੌੜਾਂ ਵੀ ਬਣਾਈਆਂ ਹਨ। ਯਾਨਸਨ ਦੀ ਗ਼ੈਰ-ਹਾਜ਼ਰੀ 'ਚ ਤੇਜ਼ ਗੇਂਦਬਾਜ਼ੀ ਦੀ ਪੂਰੀ ਜ਼ਿੰਮੇਵਾਰੀ ਅਰਸ਼ਦੀਪ ਸਿੰਘ 'ਤੇ ਆ ਜਾਵੇਗੀ, ਜਿਸ ਨੇ ਇਸ ਸਾਲ 14 ਮੈਚਾਂ 'ਚ 18 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਅਜ਼ਮਤੁੱਲਾ ਓਮਰਜ਼ਾਈ, ਕਾਇਲੀ ਜੈਮੀਸਨ, ਐਰਨ ਹਾਰਡੀ ਤੇ ਜ਼ੇਵੀਅਰ ਬ੍ਰੈਟਲੈੱਟ 'ਤੇ ਵੀ ਨਜ਼ਰਾਂ ਰਹਿਣਗੀਆਂ।

ਇਸ ਤੋਂ ਇਲਾਵਾ ਪੰਜਾਬ ਕਿੰਗਜ਼ ਲਈ ਇਕ ਚੰਗੀ ਖ਼ਬਰ ਇਹ ਵੀ ਹੈ ਕਿ ਗੁੱਟ ਦੀ ਸੱਟ ਕਾਰਨ 2 ਮੈਚਾਂ 'ਚ ਬਾਹਰ ਰਹਿਣ ਵਾਲੇ ਧਾਕੜ ਸਪਿਨਰ ਯੁਜਵੇਂਦਰ ਚਾਹਲ ਇਸ ਮੈਚ 'ਚ ਵਾਪਸੀ ਕਰਨ ਜਾ ਰਹੇ ਹਨ। ਹੁਣ ਦੇਖਣ ਵਾਲਾ ਹੋਵੇਗਾ ਕਿ ਇਸ ਵੱਡੇ ਮੁਕਾਮ 'ਤੇ ਆ ਕੇ ਟੀਮ ਮੈਨੇਜਮੈਂਟ ਪਲੇਇੰਗ-11 'ਚ ਕਿਸ ਨੂੰ ਸ਼ਾਮਲ ਕਰਦੀ ਹੈ ਤੇ ਟੀਮ ਇਸ ਮੋੜ 'ਤੇ ਆ ਕੇ ਕਿਵੇਂ ਪ੍ਰਦਰਸ਼ਨ ਕਰਦੀ ਹੈ।

ਜ਼ਿਕਰਯੋਗ ਹੈ ਕਿ ਪਲੇਆਫ਼ ਦਾ ਪਹਿਲਾ ਮੁਕਾਬਲਾ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੰਗਲੁਰੂ ਵਿਚਾਲੇ ਮੁੱਲਾਂਪੁਰ ਕ੍ਰਿਕਟ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਹ ਮੁਕਾਬਲਾ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ 'ਚ ਪਹੁੰਚ ਜਾਵੇਗੀ, ਜਦਕਿ ਹਾਰਨ ਵਾਲੀ ਟੀਮ ਗੁਜਰਾਤ ਟਾਈਟਨਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ ਐਲੀਮਿਨੇਟਰ ਦੇ ਜੇਤੂ ਨਾਲ ਦੂਜਾ ਪਲੇਆਫ਼ ਖੇਡੇਗੀ। ਦੂਜਾ ਪਲੇਆਫ਼ ਜਿੱਤਣ ਵਾਲੀ ਟੀਮ ਫਾਈਨਲ 'ਚ ਪੁੱਜੇਗੀ ਤੇ ਖਿਤਾਬ ਲਈ ਭਿੜੇਗੀ।
ਇਹ ਵੀ ਪੜ੍ਹੋ- ਹੁਣ ਬੱਸਾਂ ਵਾਂਗ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਕਰ ਸਕੋਗੇ ਸਫ਼ਰ ! ਜਲਦ ਆ ਰਹੀ ਇਹ ਸਸਤੀ ਸਕੀਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IPL 2025 ਕਲੋਜਿੰਗ ਸੈਰੇਮਨੀ : ਫੌਜ ਦੇ ਸਨਮਾਨ 'ਤੇ ਕਪਿਲ ਦੇਵ ਨੇ ਤੋੜੀ ਚੁੱਪੀ
NEXT STORY