ਇੰਟਰਨੈਸ਼ਨਲ ਡੈਸਕ- ਲੰਬੀ ਦੂਰੀ ਦੀ ਯਾਤਰਾ ਲਈ ਜਹਾਜ਼ ਸਭ ਤੋਂ ਤੇਜ਼ ਤੇ ਸਭ ਤੋਂ ਸੁਰੱਖਿਅਤ ਸਾਧਨ ਮੰਨਿਆ ਜਾਂਦਾ ਹੈ। ਪਰ ਇਨ੍ਹਾਂ ਦੀਆਂ ਟਿਕਟਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਕਈ ਲੋਕਾਂ ਦਾ ਜਹਾਜ਼ ਦਾ ਝੂਟਾ ਲੈਣ ਦਾ ਸੁਪਨਾ, ਸੁਪਨਾ ਹੀ ਰਹਿ ਜਾਂਦਾ ਹੈ। ਕੁਝ ਲੋਕ ਪੈਸੇ ਬਚਾਉਣ ਤੇ ਆਪਣੀ ਮੰਜ਼ਿਲ 'ਤੇ ਛੇਤੀ ਪਹੁੰਚਣ ਲਈ ਬੱਸਾਂ 'ਚ ਵੀ ਖੜ੍ਹੇ ਹੋ ਕੇ ਸਫ਼ਰ ਕਰਨ ਲਈ ਰਾਜ਼ੀ ਹੋ ਜਾਂਦੇ ਹਨ। ਕਿਵੇਂ ਹੋਵੇਗਾ ਜੇਕਰ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਆਪਸ਼ਨ ਮਿਲ ਜਾਵੇ ?
ਇਸੇ ਸੋਚ ਨੂੰ ਲੈ ਕੇ ਯੂਰਪ ਦੀਆਂ ਕੁਝ ਘੱਟ-ਲਾਗਤ ਵਾਲੀਆਂ ਏਅਰਲਾਈਨਾਂ 2026 ਤੋਂ ਆਪਣੇ ਜਹਾਜ਼ਾਂ ਵਿੱਚ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਹ ਨਵੀਂਆਂ ਸੀਟਾਂ, ਜਿਨ੍ਹਾਂ ਨੂੰ "ਸਕਾਈਰਾਈਡਰ 2.0" ਕਿਹਾ ਜਾਂਦਾ ਹੈ, ਇਟਾਲੀਅਨ ਕੰਪਨੀ Aviointeriors ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਹਨ। ਇਹ ਸੀਟਾਂ ਇੱਕ ਸਾਈਕਲ ਸੈੱਡਲ ਵਰਗੀਆਂ ਦਿਸਦੀਆਂ ਹਨ, ਜੋ ਜਹਾਜ਼ ਦੇ ਫਰਸ਼ ਅਤੇ ਛੱਤ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਸੀਟਬੈਲਟ ਵੀ ਹੁੰਦੀ ਹੈ। ਯਾਤਰੀਆਂ ਨੂੰ ਲਗਭਗ 45 ਡਿਗਰੀ ਦੇ ਕੋਣ 'ਤੇ ਖੜ੍ਹਾ ਰਹਿਣਾ ਪੈਂਦਾ ਹੈ, ਜਿਸ ਵਿੱਚ ਉਨ੍ਹਾਂ ਦੇ ਪੈਰਾਂ ਅਤੇ ਅਬਡੌਮੀਨਲ ਮਾਸਪੇਸ਼ੀਆਂ ਦੀ ਵਰਤੋਂ ਹੁੰਦੀ ਹੈ।
ਇਹ ਵੀ ਪੜ੍ਹੋ- ਆਪਣਾ ਕੰਟੈਂਟ ਯੂਜ਼ ਕਰਨ ਲਈ ਯੂਟਿਊਬਰਾਂ ਨੂੰ ਭੇਜੀ ਜਾ ਰਹੀ ਸਟ੍ਰਾਈਕ ! ਹਟਾਉਣ ਲਈ ਮੰਗੇ ਜਾ ਰਹੇ 50 ਲੱਖ
ਇਹ ਸੀਟਾਂ ਹਲਕੀਆਂ ਹਨ ਅਤੇ ਆਮ ਸੀਟਾਂ ਨਾਲੋਂ ਕਾਫ਼ੀ ਘੱਟ ਥਾਂ ਘੇਰਦੀਆਂ ਹਨ, ਜਿਸ ਨਾਲ ਜਹਾਜ਼ 'ਚ ਆਮ ਨਾਲੋਂ 20 ਫ਼ੀਸਦੀ ਵੱਧ ਯਾਤਰੀਆਂ ਨੂੰ ਬਿਠਾਇਆ ਜਾ ਸਕਦਾ ਹੈ। ਇਸ ਨਾਲ ਏਅਰਲਾਈਨ ਕੰਪਨੀਆਂ ਦਾ ਲਾਭ ਵਧੇਗਾ ਅਤੇ ਟਿਕਟਾਂ ਦੀਆਂ ਕੀਮਤਾਂ ਵੀ ਘਟ ਸਕਦੀਆਂ ਹਨ। ਇਹ ਸੀਟਾਂ ਖਾਸ ਤੌਰ 'ਤੇ ਦੋ ਘੰਟਿਆਂ ਜਾਂ ਉਸ ਤੋਂ ਘੱਟ ਸਮੇਂ ਦੀਆਂ ਉਡਾਣਾਂ ਲਈ ਬਣਾਈਆਂ ਗਈਆਂ ਹਨ।
Aviointeriors ਦਾ ਕਹਿਣਾ ਹੈ ਕਿ ਇਹ ਸੀਟਾਂ ਹਵਾਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੀਆਂ ਹਨ ਅਤੇ ਸਾਰੇ ਸੁਰੱਖਿਆ ਟੈਸਟ ਪਾਸ ਕਰ ਚੁੱਕੀਆਂ ਹਨ। ਹਾਲਾਂਕਿ ਅਜੇ ਤੱਕ ਕਿਸੇ ਵੀ ਏਅਰਲਾਈਨ ਨੇ ਇਨ੍ਹਾਂ ਸੀਟਾਂ ਨੂੰ ਆਪਣੇ ਜਹਾਜ਼ਾਂ ਵਿੱਚ ਫਿੱਟ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਨਵੀਂ ਯੋਜਨਾ ਯਾਤਰੀਆਂ ਦੇ ਸਸਤੀ ਹਵਾਈ ਯਾਤਰਾ ਦੇ ਸੁਪਨੇ ਨੂੰ ਸਾਕਾਰ ਕਰ ਸਕਦੀ ਹੈ, ਪਰ ਇਸ ਨਾਲ ਯਾਤਰਾ ਦੀ ਸੁਵਿਧਾ ਅਤੇ ਆਰਾਮ 'ਤੇ ਵੀ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਪੜ੍ਹੋ- ਵਧਣ ਜਾ ਰਿਹੈ 'ਜੰਗ' ਦਾ ਸੇਕ ! ਰੂਸ ਦੇ ਸਭ ਤੋਂ ਵੱਡੇ ਹਮਲੇ ਮਗਰੋਂ ਸਾਥੀ ਦੇਸ਼ਾਂ ਨੇ ਯੂਕ੍ਰੇਨ ਤੋਂ ਹਟਾਈਆਂ ਪਾਬੰਦੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਇਸ ਬਿਮਾਰੀ ਨੇ ਢਾਹਿਆ ਕਹਿਰ! ਇਕ ਹਫ਼ਤੇ 'ਚ 170 ਲੋਕਾਂ ਨੇ ਗੁਆਈ ਜਾਨ
NEXT STORY