ਸਪੋਰਟਸ ਡੈਸਕ : ਕੇਨ ਵਿਲੀਅਮਸਨ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਆਈ. ਸੀ. ਸੀ ਕ੍ਰਿਕਟ ਵਰਲਡ ਕੱਪ 2019 ਦੇ ਲੀਗ ਮੈਚ 'ਚ ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਦੱਖਣ ਅਫਰੀਕਾ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਅਜਿਹੇ 'ਚ ਦੱਖਣੀ ਅਫਰੀਕਾ ਦੇ ਵਿਕਟਕੀਪਰ ਕਵਿੰਟਨ ਡੀ ਕਾਕ ਨੇ ਮੈਚ 'ਚ ਅਜਿਹੀ ਗਲਤੀ ਕੀਤੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਇਹ ਮੈਚ ਗਵਾਉਣਾ ਪੈ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਦਰਅਸਲ, ਦੱਖਣੀ ਅਫਰੀਕਾ ਨੇ ਫਿਰਕੀ ਗੇਂਦਬਾਜ਼ ਇਮਰਾਨ ਤਾਹਿਰ ਦੁਆਰਾ ਸੁੱਟੇ ਗਏ 38ਵੇਂ ਓਵਰ 'ਚ ਦੱਖਣੀ ਅਫਰੀਕਾ ਨੇ ਤਿੰਨ ਮੌਕੇ ਗਵਾਏ। ਤਾਹਿਰ ਦੀ ਗੇਂਦ 'ਤੇ ਵਿਲੀਅਮਸਨ ਗੇਂਦ ਨੂੰ ਸਕਵਾਇਰ 'ਤੇ ਕੱਟ ਕਰਨਾ ਚਾਹੁੰਦੇ ਸਨ ਪਰ ਉਹ ਖੁੰਝ ਗਏ ਤੇ ਗੇਂਦ ਸਿੱਧੀ ਵਿਕਟਕੀਪਰ ਕਵਿੰਟਨ ਡੀ ਕਾਕ ਦੇ ਕੋਲ ਚੱਲੀ ਗਈ। ਤਾਹਿਰ ਨੇ ਅੰਪਾਇਰ ਤੋਂ ਕੈਚ ਦੀ ਅਪੀਲ ਕੀਤੀ ਪਰ ਅੰਪਾਇਰ ਨਾਇਜਿਲ ਲੌਂਗ ਨੇ ਇਸ ਨੂੰ ਖ਼ਾਰਜ ਕਰ ਦਿੱਤਾ। ਤਾਹਿਰ ਰੀਵਿਊ ਲੈਣਾ ਚਾਹੁੰਦੇ ਸਨ ਪਰ ਡੀ ਕਾਕ ਇਸ ਨਾਲ ਸਹਿਮਤ ਨਹੀਂ ਸਨ ਤੇ ਉਨ੍ਹਾਂ ਨੇ ਰੀਵਿਊ ਨਹੀਂ ਲਿਆ। ਬਾਅਦ 'ਚ ਰੀਪਲੇਅ 'ਚ ਵੇਖਿਆ ਗਿਆ ਕਿ ਵਿਲੀਅਮਸਨ ਦੇ ਬੱਲੇ ਤੋਂ ਮੋਟਾ ਐੱਜ ਲਗਾ ਸੀ ਤੇ ਜੇਕਰ ਦੱਖਣੀ ਅਫਰੀਕਾ ਰੀਵੀਊ ਲੈ ਲੈਂਦੀ ਤਾਂ ਵਿਲੀਅਮਸਨ ਆਊਟ ਹੋ ਜਾਂਦੇ। ਇਹ ਫ਼ੈਸਲਾ ਦੱਖਣੀ ਅਫਰੀਕਾ ਨੂੰ ਬਹੁਤ ਮਹਿੰਗਾ ਪਿਆ ਅਤੇ ਟੀਮ ਮੈਚ ਗਵਾ ਬੈਠੀ।
ਆਸਟਰੇਲੀਆ ਅਤੇ ਬੰਗਲਾਦੇਸ਼ ਵਿਚਾਲੇ ਮੈਚ ਦੀ ਦੇਖੋ ਲਾਈਵ ਕੁਮੈਂਟਰੀ
NEXT STORY