ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਾਬਕਾ ਸਟਾਰ ਬੱਲੇਬਾਜ਼ ਡੇਮੀਅਨ ਮਾਰਟਿਨ ਖ਼ਤਰਨਾਕ ਬੀਮਾਰੀ ਮੈਨਿਨਜਾਈਟਿਸ (Meningitis) ਨਾਲ ਲੰਬੀ ਜੰਗ ਲੜਨ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰ ਪਰਤ ਆਏ ਹਨ। ਸ਼ਨੀਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਾਰਟਿਨ 27 ਦਸੰਬਰ 2025 ਨੂੰ ਗੰਭੀਰ ਰੂਪ ਵਿੱਚ ਬਿਮਾਰ ਪੈ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਸੀ ਕਿ ਉਨ੍ਹਾਂ ਨੂੰ ICU ਵਿੱਚ ਕ੍ਰਿਮ ਕੋਮਾ (Induced Coma) ਵਿੱਚ ਰੱਖਣਾ ਪਿਆ ਸੀ।
ਸੋਸ਼ਲ ਮੀਡੀਆ ਰਾਹੀਂ ਪ੍ਰਗਟਾਇਆ ਧੰਨਵਾਦ
ਜਨਵਰੀ ਦੇ ਪਹਿਲੇ ਹਫਤੇ ਤੋਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੇ ਲੱਛਣ ਦਿਖਾਈ ਦੇਣ ਲੱਗੇ ਸਨ ਅਤੇ ਹੁਣ ਉਹ ਇਸ ਮੁਸ਼ਕਲ ਦੌਰ ਵਿੱਚੋਂ ਬਾਹਰ ਆ ਗਏ ਹਨ। ਘਰ ਪਰਤਣ ਤੋਂ ਬਾਅਦ ਮਾਰਟਿਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਆਭਾਰ ਪ੍ਰਗਟਾਇਆ। ਉਨ੍ਹਾਂ ਲਿਖਿਆ, "ਸਾਲ 2026 ਦਾ ਸਵਾਗਤ ਹੈ। ਮੈਂ ਹਸਪਤਾਲ ਤੋਂ ਘਰ ਆ ਗਿਆ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਔਖੇ ਸਮੇਂ ਵਿੱਚ ਮੇਰਾ ਅਤੇ ਮੇਰੇ ਪਰਿਵਾਰ ਦਾ ਸਾਥ ਦਿੱਤਾ"।
ਜ਼ਿੰਦਗੀ ਦੀ ਅਹਿਮੀਅਤ ਦਾ ਹੋਇਆ ਅਹਿਸਾਸ
ਆਪਣੇ ਇਸ ਭਾਵੁਕ ਸੰਦੇਸ਼ ਵਿੱਚ ਮਾਰਟਿਨ ਨੇ ਜ਼ਿੰਦਗੀ ਦੀ ਕੀਮਤ ਬਾਰੇ ਲਿਖਦਿਆਂ ਕਿਹਾ ਕਿ ਇਸ ਅਨੁਭਵ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਜ਼ਿੰਦਗੀ ਕਿੰਨੀ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਬਹੁਤ ਜਲਦੀ ਬਦਲ ਸਕਦਾ ਹੈ ਅਤੇ ਸਮਾਂ ਬਹੁਤ ਅਨਮੋਲ ਹੈ।
ਸ਼ਾਨਦਾਰ ਕ੍ਰਿਕਟ ਕਰੀਅਰ
ਡੇਮੀਅਨ ਮਾਰਟਿਨ ਆਸਟ੍ਰੇਲੀਆਈ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਨਾਮ ਹਨ। ਉਨ੍ਹਾਂ ਨੇ ਆਸਟ੍ਰੇਲੀਆ ਲਈ 67 ਟੈਸਟ, 208 ਵਨਡੇ ਅਤੇ ਚਾਰ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।
14 ਸਾਲਾ ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਕੋਹਲੀ ਨੂੰ ਪਿੱਛੇ ਛੱਡ ਇਸ ਖਾਸ ਕਲੱਬ 'ਚ ਹੋਏ ਸ਼ਾਮਲ
NEXT STORY