ਅਹਿਮਦਾਬਾਦ (ਭਾਸ਼ਾ): ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਸ਼ਨੀਵਾਰ ਨੂੰ ਇੱਥੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਮੈਚ 'ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰੋਹਿਤ ਨੇ ਮੈਚ ਦੀ ਪੂਰਵ ਸੰਧਿਆ 'ਤੇ ਪੱਤਰਕਾਰਾਂ ਨੂੰ ਕਿਹਾ, ''ਉਹ ਕੱਲ੍ਹ ਦੇ ਮੈਚ ਲਈ 99 ਫੀਸਦੀ ਉਪਲਬਧ ਹੈ।''
ਇਹ ਖ਼ਬਰ ਵੀ ਪੜ੍ਹੋ - Paytm ਯੂਜ਼ਰਸ ਪੜ੍ਹ ਲਓ ਇਹ ਖ਼ਬਰ, RBI ਨੇ ਠੋਕਿਆ 5.39 ਕਰੋੜ ਰੁਪਏ ਦਾ ਜੁਰਮਾਨਾ
ਗਿੱਲ ਨੇ ਸ਼ੁੱਕਰਵਾਰ ਨੂੰ ਵੀ ਸਖ਼ਤ ਅਭਿਆਸ ਕੀਤਾ ਅਤੇ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ। ਨੈੱਟ 'ਤੇ ਜਿਸ ਤਰ੍ਹਾਂ ਨਾਲ ਉਸ ਨੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ, ਉਸ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਡੇਂਗੂ ਕਾਰਨ ਪਿਛਲੇ ਐਤਵਾਰ ਨੂੰ ਹਸਪਤਾਲ 'ਚ ਭਰਤੀ ਸਨ।ਰਵੀਚੰਦਰਨ ਅਸ਼ਵਿਨ ਦਾ ਸਾਹਮਣਾ ਕਰਦੇ ਹੋਏ, ਗਿੱਲ ਨੇ ਕੁਝ ਆਕਰਸ਼ਕ ਔਨ-ਡਰਾਈਵ ਮਾਰੀਆਂ। ਅਸ਼ਵਿਨ ਉਸ ਨੂੰ ਇਕ ਵਾਰ ਵੀ ਪਰੇਸ਼ਾਨ ਨਹੀਂ ਕਰ ਸਕੇ। ਹਾਲਾਂਕਿ, ਗਿੱਲ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਸਾਹਮਣੇ ਕੁਝ ਸਾਵਧਾਨੀ ਵਰਤੀ। ਕਰੀਬ 20 ਮਿੰਟ ਨੈੱਟ 'ਤੇ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ, ਗਿੱਲ ਨੇ ਆਪਣੇ ਥ੍ਰੋਅ ਡਾਊਨ ਦਾ ਅਭਿਆਸ ਕੀਤਾ।
ਇਹ ਖ਼ਬਰ ਵੀ ਪੜ੍ਹੋ - 'ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਬਣ ਜਾਂਦੇ', ਐਕਸ਼ਨ ਮੋਡ 'ਚ ਦਿਸੇ ਸਿੱਖਿਆ ਮੰਤਰੀ
ਟੀਮ 'ਚ ਲੈਣਗੇ ਇਸ਼ਾਨ ਕਿਸ਼ਨ ਦੀ ਜਗ੍ਹਾ
ਸ਼ੁਭਮਨ ਗਿੱਲ ਦਾ ਇਸ਼ਾਨ ਕਿਸ਼ਨ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਸ਼ਾਮਲ ਹੋਣਾ ਲਗਭਗ ਯਕੀਨੀ ਹੋ ਗਿਆ। ਗਿੱਲ ਵੱਲੋਂ ਕੀਤੇ ਗਏ ਅਭਿਆਸ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਦੇ ਬਿਆਨ ਨਾਲ ਇਹ ਤਾਂ ਤੈਅ ਹੋ ਗਿਆ ਹੈ ਕਿ ਉਹ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਵਿਚ ਖੇਡਦੇ ਨਜ਼ਰ ਆਉਣਗੇ। ਪਰ ਹੁਣ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕਰਨ ਲਈ ਕਿਸ ਖਿਡਾਰੀ ਨੂੰ ਟੀਮ ਤੋਂ ਬਾਹਰ ਕੀਤਾ ਜਾਵੇਗਾ। ਜਿੱਥੋਂ ਤੱਕ ਕਿਸ਼ਨ ਦਾ ਸਵਾਲ ਹੈ, ਉਸ ਨੇ ਅੱਜ ਬੱਲੇਬਾਜ਼ੀ ਦਾ ਅਭਿਆਸ ਨਹੀਂ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
World Cup 2023 'ਚ ਨਿਊਜ਼ੀਲੈਂਡ ਦੀ ਲਗਾਤਾਰ ਤੀਜੀ ਜਿੱਤ, ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
NEXT STORY