ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਤੇ ਮੌਜੂਦਾ ਸਮੇਂ 'ਚ ਕੁਮੇਂਟੇਟਰ ਦੀ ਭੂਮੀਕਾ ਨਿਭਾ ਰਹੇ ਆਕਾਸ਼ ਚੋਪੜਾ ਨੇ ਹਾਲ ਹੀ 'ਚ ਇੰਡੋਨੇਸ਼ੀਆ 'ਚ 7 ਲੱਖ ਦਾ ਭੋਜਨ ਖਾ ਕੇ ਖੂਬ ਚਰਚਾ 'ਚ ਰਹੇ ਸੀ। ਹਾਲਾਂਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ ਉਸਦਾ ਬਿੱਲ 3,300 ਰੁਪਏ ਬਣਿਆ। ਉਨ੍ਹਾਂ ਨੇ ਬਿੱਲ ਦੀ ਲਿਸਟ ਆਪਣੇ ਟਵਿਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਸੀ, ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ ਸੀ ਪਰ ਹੁਣ ਸਟਾਰ ਫੁੱਟਬਾਲ ਕ੍ਰਿਸਟੀਆਨੋ ਰੋਨਾਲਡੋ ਨੇ ਭੋਜਨ ਤੋਂ ਬਾਅਦ ਇਕ ਵੇਟਰ ਨੂੰ ਟਿਪ 'ਚ 16 ਲੱਖ ਰੁਪਏ ਦੇ ਕੇ ਆਕਾਸ਼ ਦੇ ਸ਼ਾਹੀ ਅੰਦਾਜ਼ ਨੂੰ ਫਿੱਕਾ ਕਰ ਦਿੱਤਾ।

ਰੋਨਾਲਡੋ ਨੇ ਰਿਅਲ ਮੈਡ੍ਰਿਡ ਕਲੱਬ ਛੱਡ ਕੇ 100 ਮਿਲੀਅਨ ਯੂਰੋਜ਼ 'ਚ ਜੁਵੇਂਟਲ ਨੂੰ ਸ਼ਾਮਲ ਕੀਤਾ ਹੈ। ਨਵੇਂ ਕਲੱਬ ਨੂੰ ਸਇਨ ਕਰਨ ਤੋਂ ਬਾਅਦ ਜਸ਼ਨ ਲਈ ਰੋਨਾਲਡੋ ਆਪਣੀ ਗਰਲਫ੍ਰੈਂਡ ਤੇ ਪਰਿਵਾਰ ਨਾਲ ਗ੍ਰੀਸ 'ਚ ਸਨ। ਰਿਪੋਰਟਸ ਅਨੁਸਾਰ ਰੋਨਾਲਡੋ ਨੂੰ ਗ੍ਰੀਕ ਮੇਜ਼ਬਾਨੀ ਬਹੁਤ ਪਸੰਦ ਆਈ। ਉਹ ਉੱਥੇ ਕੋਸਟਾ ਨਾਵਾਰਿਨੋ ਹੋਟਲ 'ਚ ਆਏ, ਜਿੱਥੇ ਉਨ੍ਹਾਂ ਨੇ ਵੇਟਰ ਨੂੰ 16 ਲੱਖ ਰੁਪਏ ਟਿਪ 'ਚ ਦੇ ਦਿੱਤੇ।
ਭਾਰਤੀ ਟੀਮ ਨੇ ਜੂਡੋ ਜੂਨੀਅਰ ਏਸ਼ੀਆਈ ਕੱਪ 'ਚ ਜਿੱਤੇ 15 ਤਮਗੇ
NEXT STORY