ਨਵੀਂ ਦਿੱਲੀ— ਸਾਬਕਾ ਓਲੰਪਿਕ ਫਰਾਟਾ ਦੌੜਾਕ ਉਸੇਨ ਬੋਲਟ ਨੇ ਪੇਸ਼ੇਵਰ ਫੁੱਟਬਾਲ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸ਼ੁੱਕਰਵਾਰ ਨੂੰ ਆਪਣੇ ਡੈਬਿਊ ਮੈਚ 'ਚ ਉਸ ਨੇ 2 ਗੋਲ ਕੀਤੇ। ਜਮੈਕਾ ਦੇ 32 ਸਾਲਾ ਦੇ ਬੋਲਟ ਨੇ ਸਿਡਨੀ 'ਚ ਮੈਕਾਰਥਰ ਸਾਊਥ ਵੈਸਟ ਯੂਨਾਈਟੇਡ ਖਿਲਾਫ ਇਕ ਦੋਸਤਾਨਾ ਮੈਚ 'ਚ ਸੈਂਟ੍ਰਲ ਕੋਸਟ ਮੈਰੀਨਰਸ ਵਲੋਂ ਖੇਡਦੇ ਹੋਏ ਦੂਜੇ ਹਾਫ 'ਚ 2 ਗੋਲ ਕੀਤੇ। ਉਨ੍ਹਾਂ ਨੇ ਮੈਚ ਦੇ 57ਵੇਂ ਤੇਂ 68ਵੇਂ ਮਿੰਟ 'ਚ ਗੋਲ ਕੀਤੇ।
8ਵਾਰ ਦੇ ਓਲੰਪਿਕ ਚੈਂਪੀਅਨ ਬੋਲਟ ਦੇ ਸ਼ਾਨਦਾਰ 2 ਗੋਲਾਂ ਦੀ ਬਦੌਲਤ ਸੈਂਟ੍ਰਲ ਕੋਸਟ ਮੈਰੀਨਰਸ ਨੇ ਮੈਕਾਰਥਰ ਸਾਊਥ ਵੈਸਟ ਯੂਨਾਈਟੇਡ ਨੂੰ ਇਕਤਰਫਾ 4-0 ਨਾਲ ਜਿੱਤ ਹਾਸਲ ਕੀਤੀ। ਬੋਲਟ ਤੋਂ ਇਲਾਵਾ ਰੋਸ ਮੈਕੋਰਮੈਕ ਨੇ 7ਵੇਂ ਤੇ ਜਾਰਡਨ ਨੇ 42ਵੇਂ ਮਿੰਟ 'ਚ ਗੋਲ ਕੀਤੇ। ਬੋਲਟ ਨੇ ਹਾਲਾਂਕਿ ਇਸ ਤੋਂ ਪਹਿਲਾਂ ਅਗਸਤ 'ਚ ਹੀ ਇਕ ਮੈਚ ਦੇ 72ਵੇਂ ਮਿੰਟ 'ਚ ਸਬਸਟੀਟਯੂਟ ਦੇ ਰੂਪ 'ਚ ਸੈਂਟ੍ਰਲ ਮੈਰੀਨਰਸ ਦੇ ਲਈ ਸ਼ੁਰੂਆਤ ਕੀਤੀ ਸੀ ਪਰ ਇਸ ਵਾਰ ਉਹ ਇਕ ਫਾਰਵਰਡ ਦੇ ਰੂਪ 'ਚ ਉਤਰੇ ਸਨ।
ਭਾਰਤੀ ਅੰਡਰ-18 ਪੁਰਸ਼ ਟੀਮ ਸੈਮੀਫਾਈਨਲ 'ਚ
NEXT STORY